ਪੰਜਾਬ ਅਜਨਾਲਾ ਦੇ ਹੜ੍ਹ ਪ੍ਰਭਾਵਿਤ ਖੇਤਰ ਪਹੁੰਚੀ ਗਾਇਕਾ ਸੁਨੰਦਾ ਸ਼ਰਮਾ; ਟੀਮ ਸਮੇਤ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਵੰਡੀ ਰਾਹਤ ਸਮੱਗਰੀ; ਸਮੂਹ ਪੰਜਾਬੀਆਂ ਨੂੰ ਪੀੜਤਾਂ ਦੀ ਮਦਦ ਲਈ ਅੱਗੇ ਆਉਣ ਦੀ ਕੀਤੀ ਅਪੀਲ By admin - September 1, 2025 0 4 Facebook Twitter Pinterest WhatsApp ਪੰਜਾਬ ਅੰਦਰ ਹੜ੍ਹਾਂ ਕਾਰਨ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਨੇ। ਦੂਜੇ ਪਾਸੇ ਪੀੜਤਾਂ ਦੀ ਮਦਦ ਲਈ ਵੱਡੀ ਗਿਣਤੀ ਲੋਕ ਵੀ ਅੱਗੇ ਆ ਰਹੇ ਨੇ। ਇਸੇ ਤਹਿਤ ਮਸ਼ਹੂਰ ਗਾਇਕ ਤੇ ਅਦਾਕਾਰ ਸੁਨੰਦਾ ਸ਼ਰਮਾ ਅੱਜ ਅਜਨਾਲਾ ਦੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕੀਤਾ ਅਤੇ ਪੀੜਤਾ ਨੂੰ ਮਿਲ ਕੇ ਹੌਂਸਲਾ ਅਫਜਾਈ ਕੀਤੀ। \ਇਸ ਮੌਕੇ ਉਨ੍ਹਾਂ ਨੇ ਹੜ੍ਹ-ਪੀੜਤਾਂ ਨਾਲ ਹਮਦਰਦੀ ਜਾਹਰ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਪੰਜਾਬੀ ਹੋਣ ਨਾਤੇ ਆਪਣੇ ਪੰਜਾਬੀ ਭੈਣ-ਭਰਾਵਾਂ ਦੀ ਬਾਂਹ ਫੜਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਹਰ ਔਕੜ ਵੇਲੇ ਪੀੜਤਾਂ ਨਾਲ ਘੜ੍ਹਨਾ ਆਪਣਾ ਫਰਜ ਸਮਝਦੇ ਨੇ, ਇਸ ਲਈ ਉਹ ਆਪਣੀ ਸਮਰੱਥਾ ਮੁਤਾਬਕ ਪੀੜਤਾਂ ਦੀ ਮਦਦ ਲਈ ਆਏ ਹਨ। ਉਨ੍ਹਾਂ ਸਮੂਹ ਪੰਜਾਬ ਵਾਸੀਆਂ ਨੂੰ ਇਸ ਔਖੀ ਘੜੀ ਵਿਚ ਆਪਣੇ ਪੰਜਾਬੀ ਭੈਣ-ਭਰਾਵਾਂ ਨਾਲ ਖੜਣ ਦੀ ਅਪੀਲ ਕੀਤੀ ਐ। ਸੁਨੰਦਾ ਸ਼ਰਮਾ ਆਪਣੇ ਟੀਮ ਮੈਂਬਰਾਂ ਸਮੇਤ ਰਾਸ਼ਨ ਅਤੇ ਹੋਰ ਲੋੜੀਂਦਾ ਸਾਮਾਨ ਲੈ ਕੇ ਹੜ ਪੀੜਤ ਲੋਕਾਂ ਦੇ ਪਿੰਡਾਂ ਵੱਲ ਰਵਾਨਾ ਹੋਈ। ਹਾਲਾਂਕਿ ਉਹਨਾਂ ਨੇ ਸਪਸ਼ਟ ਕੀਤਾ ਕਿ ਪਿੰਡ ਦਾ ਨਾਮ ਉਹਨਾਂ ਨੂੰ ਨਹੀਂ ਪਤਾ, ਪਰ ਇਹ ਨਾਨਕਪੁਰ ਅਜਨਾਲੇ ਦੇ ਨੇੜੇ ਹੈ। ਸੋਸ਼ਲ ਮੀਡੀਆ ਰਾਹੀਂ ਹੜ੍ਹਾਂ ਦੀ ਤਬਾਹੀ ਦੇ ਨਜ਼ਾਰੇ ਦੇਖ ਕੇ ਸੁਨੰਦਾ ਸ਼ਰਮਾ ਨੇ ਕਿਹਾ ਕਿ ਉਹ ਖੁਦ ਮੌਕੇ ‘ਤੇ ਪਹੁੰਚਣਾ ਆਪਣਾ ਧਰਮ ਸਮਝਦੀ ਹੈ। “ਸਾਰਿਆਂ ਨੂੰ ਪਤਾ ਹੈ ਕਿ ਕਿੰਨਾ ਵੱਡਾ ਨੁਕਸਾਨ ਹੋਇਆ ਹੈ। ਅਸੀਂ ਸਾਰਿਆਂ ਲਈ ਆਏ ਹਾਂ ਤੇ ਜੋ ਵੀ ਸਾਡੇ ਵੱਲੋਂ ਬਣੇਗਾ, ਉਹ ਜ਼ਰੂਰ ਕਰਾਂਗੇ,” ਉਹਨਾਂ ਕਿਹਾ। ਗਾਇਕਾ ਨੇ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਸਭ ਆਪਣੇ ਹਿੱਸੇ ਅਨੁਸਾਰ ਹੜ ਪੀੜਤ ਪਰਿਵਾਰਾਂ ਦਾ ਸਾਥ ਦੇਣ।