ਸੰਗਰੂਰ ਦੇ ਪਿੰਡ ਕਾਂਜਲਾ ਵਾਸੀ ਬਜ਼ੁਰਗ ਗੁਰਸਿੱਖ ਜੋੜੇ ਨੇ ਦਾਨੀ ਸੱਜਣਾਂ ਅੱਗੇ ਮਦਦ ਲਈ ਅਪੀਲ ਕੀਤੀ ਐ। ਸੁਖਦੇਵ ਸਿੰਘ ਦੇਵ ਨਾਮ ਦਾ ਇਹ ਬਜ਼ੁਰਗ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਡਾਲੀ ਦੀ ਸੇਵਾ ਕਰਦਾ ਰਿਹਾ ਐ ਪਰ ਹੀਤੇ ਦਿਨੀਂ ਇਕਲੌਤੇ ਪੁੱਤਰ ਦੀ ਮੌਤ ਬਾਅਦ ਘਰ ਦਾ ਹਾਲਾਤ ਹੋਰ ਮਾੜੇ ਹੋ ਗਏ ਨੇ। ਉਪਰੋਂ ਲਗਾਤਾਰ ਮੀਂਹ ਪੈਣ ਕਾਰਨ ਕੱਚਾ ਘਰ ਵੀ ਡਿੱਗਣ ਕਿਨਾਰੇ ਪਹੁੰਚ ਚੁੱਕਾ ਐ। ਭਾਵੇਂ ਇਸ ਜੋੜੇ ਦੀ ਗੁਰਦੁਆਰਾ ਮਸਤੂਆਣਾ ਸਾਹਿਬ ਤੇ ਸਥਾਨਕ ਵਾਸੀਆਂ ਵੱਲੋਂ ਰਾਸ਼ਨ ਬਗੈਰਾ ਦੇ ਕੇ ਮਦਦ ਕੀਤੀ ਗਈ ਐ ਪਰ ਮੀਂਹ ਕਾਰਨ ਬਣੇ ਹਾਲਾਤਾਂ ਦੇ ਚਲਦਿਆਂ ਸਿਰ ਦੀ ਛੱਤ ਖੁਸਣ ਦਾ ਖਤਰਾ ਪੈਦਾ ਹੋ ਗਿਆ ਐ। ਬਜ਼ੁਰਗ ਜੋੜੇ ਨੇ ਸਮਾਜ ਸੇਵੀਆਂ ਅੱਗੇ ਇਕ ਕਮਰਾ ਪਾਉਣ ਵਿਚ ਮਦਦ ਦੀ ਅਪੀਲ ਕੀਤੀ ਐ।