ਚੰਡੀਗੜ੍ਹ ਸਮੇਤ ਟਰਾਈਸਿਟੀ ’ਚ ਭਾਰੀ ਮੀਂਹ; ਖੋਲ੍ਹਣੇ ਪਏ ਸੁਖਨਾ ਝੀਲ ਦੇ ਦੋ ਫਲੱਟ ਗੇਟ; ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚਿਆ ਘੱਗਰ ਦਾ ਪਾਣੀ

0
47

ਚੰਡੀਗੜ੍ਹ ਸਮੇਤ ਟ੍ਰਾਈਸਿਟੀ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਇਸ ਕਾਰਨ ਜਿੱਥੇ ਸੁਖਨਾ ਝੀਲ ਦੇ ਦੋ ਫਲੱਡ ਗੇਟ ਤਿੰਨ ਇੰਚ ਖੋਲ੍ਹਣੇ ਪਏ ਨੇ ਉੱਥੇ ਹੀ ਘੱਗਰ ਦਰਿਆ ਦਾ ਪਾਣੀ ਵੀ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਐ। ਉਧਰ ਟਰਾਈਸਿਟੀ ਦੇ ਕਈ ਇਲਾਕਿਆਂ ਅੰਦਰ ਮੀਂਹ ਦੇ ਪਾਣੀ ਦਾ ਪਰਕੋਪ ਜਾਰੀ ਐ। ਜ਼ੀਰਕਪੁਰ ਦੇ ਮੁਬਾਰਕਪੁਰ ਇਲਾਕੇ ਵਿੱਚ, ਪਾਣੀ ਕਾਜ਼ਵੇਅ ਦੇ ਉੱਪਰੋਂ ਵਹਿ ਰਿਹਾ ਹੈ, ਇਸ ਲਈ ਸੜਕ ਬੰਦ ਕਰ ਦਿੱਤੀ ਗਈ ਹੈ ਅਤੇ ਉੱਥੇ ਰਹਿਣ ਵਾਲੀਆਂ ਕਲੋਨੀਆਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਇਸ ਦੇ ਨਾਲ ਹੀ, ਮੌਸਮ ਵਿਭਾਗ ਨੇ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਵਿੱਚ ਦੁਪਹਿਰ ਤੋਂ ਪਹਿਲਾਂ ਤੱਕ ਅਲਰਟ ਜਾਰੀ ਕੀਤਾ ਹੈ ਅਤੇ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ ਹੈ।

\

LEAVE A REPLY

Please enter your comment!
Please enter your name here