ਤਰਨ ਤਾਰਨ ’ਚ ਚੋਰਾਂ ਦੀ ਸਰਗਰਮੀ ਤੋਂ ਕਿਸਾਨ ਦੁਖੀ; ਸੇਵਾ ’ਚ ਲੱਗੇ ਕਿਸਾਨਾਂ ਦੇ ਖੇਤਾਂ ’ਚੋਂ ਟਰਾਸਫਾਰਮਰ ਚੋਰੀ; ਕਿਸਾਨਾਂ ਨੇ ਪੁਲਿਸ ਤੋਂ ਚੋਰਾਂ ਖਿਲਾਫ਼ ਸਿਕੰਜ਼ਾ ਕੱਸਣ ਦੀ ਮੰਗ

0
52

ਤਰਨ ਤਾਰਨ ਅਧੀ ਨ ਆਉਂਦੇ ਪਿੰਡ ਸਭਰਾ ਦੇ ਕਿਸਾਨ ਚੋਰਾਂ ਦੀਆਂ ਸਰਗਰਮੀਆਂ ਤੋਂ ਕਾਫੀ ਪ੍ਰੇਸ਼ਾਨ ਨੇ। ਇੱਥੇ ਬੰਨ੍ਹ ਨੂੰ ਬਚਾਉਣ ਦੀ ਸੇਵਾ ਵਿਚ ਲੱਗੇ ਕਿਸਾਨਾਂ ਦੇ ਖੇਤਾਂ ਵਿਚ ਲਗਾਤਾਰ ਚੋਰੀਆਂ ਹੋ ਰਹੀਆਂ ਨੇ, ਜਿਸ ਨੂੰ ਲੈ ਕੇ ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ ਅੱਗੇ ਚੋਰਾਂ ਖਿਲਾਫ ਸਿਕੰਜਾ ਕੱਸਣ ਦੀ ਮੰਗ ਕੀਤੀ ਐ। ਕਿਸਾਨਾਂ ਦਾ ਕਹਿਣਾ ਐ ਕਿ ਉਹ ਬੰਨ੍ਹ ਨੂੰ ਬਚਾਉਣ ਦੀ ਸੇਵਾ ਵਿਚ ਲੱਗੇ ਹੋਏ ਨੇ, ਜਿਸ ਦਾ ਫਾਇਦਾ ਚੁਕਦਿਆਂ ਚੋਰ ਉਨ੍ਹਾਂ ਦੇ ਖੇਤਾਂ ਵਿਚੋਂ ਟਰਾਂਸਫਾਰਮਰ ਤੇ ਹੋਰ ਸਾਮਾਨ ਚੋਰੀ ਕਰ ਰਹੇ ਨੇ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਖਿਲਾਫ ਸਿਕੰਜਾ ਕੱਸਣ ਦੀ ਮੰਗ ਕੀਤੀ ਐ।
ਇਸ ਸਬੰਧੀ ਜਾਣਕਾਰੀ ਦੇਣ ਦੇ ਹੋਏ ਕਿਸਾਨ ਆਗੂ ਸੋਹਣ ਸਿੰਘ ਸਭਰਾ ਨੇ ਕਿਹਾ ਕੀ ਸਤਲੁਜ ਦਰਿਆ ਦਾ ਕਹਿਰ ਪੂਰਾ ਇਲਾਕਾ ਝੱਲ ਰਿਹਾ ਹੈ ਅਤੇ ਇਸ ਦੀ ਮਾਰ ਹੇਠ ਕਈ ਪਿੰਡ ਆ ਚੁੱਕੇ ਹਨ ਅਤੇ ਇਸਦੇ ਪਾਣੀ ਨਾਲ ਕਿਸਾਨਾਂ ਦੀਆਂ ਹਜਾਰਾਂ ਏਕੜ ਫਸਲਾਂ ਬਰਬਾਦ ਹੋ ਚੁੱਕੀਆਂ ਹਨ। ਉਹਨਾਂ ਕਿਹਾ ਕਿ ਉਹ ਕਈ ਦਿਨਾਂ ਤੋਂ ਇਸ ਬੰਨ ਤੇ ਹੀ ਲੱਗੇ ਹੋਏ ਹਨ ਅਤੇ ਜਦ ਉਹਨਾਂ ਨੇ ਅੱਜ ਸਵੇਰੇ ਆਪਣੇ ਖੇਤਾਂ ਵਿੱਚ ਜਾ ਕੇ ਗੇੜਾ ਮਾਰ ਕੇ ਵੇਖਿਆ ਤਾਂ ਦੇਖਿਆ ਕਿ ਉਹਨਾਂ ਦੇ ਖੇਤਾਂ ਵਿੱਚ ਲੱਗਾ ਹੋਇਆ ਟਰਾਂਸਫਾਰਮਰ ਚੋਰੀ ਹੋਇਆ ਪਿਆ ਸੀ ਜਿਸ ਤੋਂ ਬਾਅਦ ਉਹਨਾਂ ਵੱਲੋਂ ਇਸ ਸਬੰਧੀ ਲਿਖਤੀ ਦਰਖਾਸਤ ਪੁਲਿਸ ਚੌਂਕੀ ਸਵਰਾ ਵਿਖੇ ਦਿੱਤੀ ਗਈ ਹੈ।
ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਹਨਾਂ ਦਾ ਟਰਾਂਸਫਾਰਮਰ ਉਹਨਾਂ ਦੇ ਇਸੇ ਜਗ੍ਹਾ ਤੋਂ ਚੋਰੀ ਹੋ ਚੁੱਕਾ ਹੈ ਉਦੋਂ ਵੀ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ। ਉਹਨਾਂ ਜਿਲਾ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਚੋਰ ਨੂੰ ਕਾਬੂ ਕਰਕੇ ਉਸ ਤੇ ਬਾਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਦਾ ਟਰਾਂਸਫਰ ਉਹਨਾਂ ਨੂੰ ਵਾਪਸ ਦਵਾਇਆ ਜਾਵੇ।

LEAVE A REPLY

Please enter your comment!
Please enter your name here