ਪੰਜਾਬ ਨਕੋਦਰ ਰੋਡ ‘ਤੇ ਖਸਤਾ ਹਾਲ ਇਮਾਰਤ ਦੀ ਡਿੱਗੀ ਛੱਤ; ਹਾਦਸੇ ’ਚ ਵਾਹਨ ਦਾ ਨੁਕਸਾਨ, ਜਾਨੀ ਨੁਕਸਾਨ ਤੋਂ ਬਚਾਅ By admin - August 28, 2025 0 7 Facebook Twitter Pinterest WhatsApp ਪੰਜਾਬ ਭਾਰੀ ਮੀਂਹ ਦੇ ਚਲਦਿਆਂ ਪੁਰਾਣੀਆਂ ਇਮਾਰਤਾਂ ਡਿੱਗਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਜਲੰਧਰ ਦੇ ਨਕੋਦਰ ਰੋਡ ਤੋਂ ਸਾਹਮਣੇ ਆਇਆ ਐ, ਜਿੱਥੇ ਇਕ ਪੁਰਾਣੀ ਇਮਾਰਤ ਦੀ ਕੰਧ ਅਚਾਨਕ ਡਿੱਗ ਪਈ। ਇਸ ਹਾਦਸੇ ਵਿਚ ਕੰਧ ਦੇ ਨਾਲ ਖੜ੍ਹੇ ਛੋਟੇ ਹਾਥੀ ਨੂੰ ਕਾਫੀ ਨੁਕਸਾਨ ਪਹੁੰਚਿਆ ਐ ਜਦਕਿ ਜਾਨੀ ਹਾਨੀ ਤੋਂ ਬਚਾਅ ਰਿਹਾ ਐ। ਜਾਣਕਾਰੀ ਅਨੁਸਾਰ ਇਸ ਇਮਾਰਤ ਦਾ ਮਾਲਕ ਵਿਦੇਸ਼ ਵਿੱਚ ਰਹਿੰਦਾ ਹੈ। ਘਟਨਾ ਵੇਲੇ ਇਕ ਛੋਟਾ ਹਾਥੀ ਕੰਧ ਦਾ ਨਾਲ ਖੜ੍ਹੇ ਸੀ ਜੋ ਕੰਧ ਹੇਠਾਂ ਦੱਬ ਗਿਆ ਐ। ਗਨੀਮਤ ਇਹ ਰਹੀ ਕਿ ਹਾਦਸੇ ਵੇਲੇ ਉੱਥੇ ਕੋਈ ਮੌਜੂਦ ਨਹੀਂ ਸੀ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੌਕੇ ਦਾ ਜਾਇਜਾ ਲਿਆ। ਗੁਆਂਢ ਵਿੱਚ ਰਹਿੰਦੇ ਪਵਨ ਕੁਮਾਰ ਦੇ ਦੱਸਣ ਮੁਤਾਬਕ ਘਟਨਾ ਸਵੇਰੇ 5 ਵਜੇ ਦੀ ਐ ਜਦੋਂ ਉਸ ਨੇ ਅਚਾਨਕ ਇੱਕ ਜ਼ੋਰਦਾਰ ਧਮਾਕਾ ਸੁਣਿਆ। ਜਦੋਂ ਬਾਹਰ ਆ ਕੇ ਦੇਖਿਆ ਤਾਂ ਇਮਾਰਤ ਦੀ ਕੰਧ ਸੜਕ ‘ਤੇ ਡਿੱਗੀ ਹੋਈ ਸੀ। ਘਟਨਾ ਦੌਰਾਨ, ਛੋਟਾ ਹਾਥੀ ਮਲਬੇ ਹੇਠਾਂ ਦੱਬ ਗਿਆ, ਜਿਸ ਨੂੰ ਮਲਬਾ ਹਟਾ ਕੇ ਕੱਢ ਲਿਆ ਗਿਆ ਐ।