ਪੰਜਾਬ ਅੰਮ੍ਰਿਤਸਰ ਪ੍ਰਸ਼ਾਸਨ ਨੇ ਹੜ੍ਹ ਪੀੜਤ ਇਲਾਕਿਆਂ ’ਚ ਸੰਭਾਲਿਆ ਮੋਰਚਾ; ਲੋਕਾਂ ਨੂੰ ਘਰਾਂ ’ਚੋਂ ਕੱਢਣ ਲਈ ਸਾਰੀ ਦਿਹਾੜੀ ਲੱਗੇ ਰਹੇ ਅਧਿਕਾਰੀ By admin - August 28, 2025 0 2 Facebook Twitter Pinterest WhatsApp ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਪੀੜਤਾਂ ਦੀ ਹਰ ਸੰਭਵ ਮਦਦ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਨੇ। ਜਿਸ ਦੇ ਤਹਿਤ ਜਿੱਥੇ ਬੀਤੇ ਦਿਨ ਡਿਪਟੀ ਕਮਿਸ਼ਨਰ ਸਮੇਤ ਸਾਰੇ ਆਲਾ ਅਧਿਕਾਰੀ ਰਾਤ 11 ਵਜੇ ਤਕ ਪਾਣੀ ਵਿਚ ਫਸੇ ਲੋਕਾਂ ਨੂੰ ਘਰਾਂ ਵਿਚੋਂ ਕੱਢਣ ਲਈ ਲੱਗੇ ਰਹੇ ਉੱਥੇ ਹੀ ਅਧਿਕਾਰੀਆਂ ਨੇ ਅੱਜ ਮੁੜ ਮੋਰਚਾ ਸੰਭਾਲ ਲਿਆ ਐ। ਅੱਜ ਸਵੇਰੇ 4 ਵਜੇ ਦੁਬਾਰਾ ਫਿਰ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਵਧੀਕ ਡਿਊਟੀ ਕਮਿਸ਼ਨਰ ਰੋਹਿਤ ਗੁਪਤਾ ਆਪਣੀਆਂ ਟੀਮਾਂ ਨਾਲ ਸਮੇਤ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਰਵਾਨਾ ਹੋ ਗਏ। ਰਮਦਾਸ ਜਿੱਥੋਂ ਕੱਲ ਤੱਕ ਗੱਡੀਆਂ ਦਾ ਕਾਫਲਾ ਅੱਗੇ ਜਾਂਦਾ ਸੀ, ਅੱਜ ਪਾਣੀ ਨੇ ਰਸਤਾ ਰੋਕ ਲਿਆ ਹੈ। ਗੱਡੀਆਂ ਉੱਥੇ ਖੜੀਆਂ ਕਰਕੇ ਟਰੈਕਟਰਾਂ ਰਾਹੀਂ ਅੱਗੇ ਜਾਣ ਦਾ ਫੈਸਲਾ ਲਿਆ ਅਤੇ ਡਿਪਟੀ ਕਮਿਸ਼ਨਰ ਨੇ ਵਧੀਕ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਟਰੈਕਟਰਾਂ ਉੱਤੇ ਜਵਾਨਾਂ ਨੂੰ ਨਾਲ ਤੋਰਿਆ ਤਾਂ ਜੋ ਲੋਕਾਂ ਨੂੰ ਘਰਾਂ ਵਿੱਚੋਂ ਕੱਢ ਕੇ ਸੁਰੱਖਿਆ ਸਥਾਨਾਂ ਉੱਤੇ ਪਹੁੰਚਾ ਸਕਣ। ਬੀਤੀ ਰਾਤ ਦੀਆਂ ਕੀਤੀਆਂ ਕੋਸ਼ਿਸ਼ਾਂ ਸਦਕਾ ਫੌਜ ਦੇ ਜਵਾਨ ਵੀ ਅੱਜ ਸਵੇਰੇ ਤੜਕੇ ਪਹੁੰਚ ਚੁੱਕੇ ਹਨ। ਉਹਨਾਂ ਕੋਲ ਅਜਿਹੀਆਂ ਸਥਿਤੀਆਂ ਨਾਲ ਨਜਿੱਠਣ ਲਈ ਟ੍ਰੇਨਿੰਗ ਹੈ। ਇਸ ਤੋਂ ਇਲਾਵਾ ਟਰੈਕਟਰ ਜਾਂ ਹੋਰ ਕੋਈ ਸਾਧਨ ਫਸਣ ਦੀ ਸੂਰਤ ਵਿੱਚ ਗੱਡੀਆਂ ਅਤੇ ਉਹਨਾਂ ਨੇ ਆਪਣੀਆਂ ਕਿਸ਼ਤੀਆਂ ਲਿਆਂਦੀਆਂ ਹਨ। ਫਿਲਹਾਲ ਪਾਣੀ ਵਿੱਚ ਘਿਰੇ ਲੋਕਾਂ ਨੂੰ ਸੁਰੱਖਿਤ ਸਥਾਨਾਂ ਉਤੇ ਲਿਆਉਣ ਦਾ ਕੰਮ ਚੱਲ ਰਿਹਾ ਹੈ ਅਤੇ ਡਿਪਟੀ ਕਮਿਸ਼ਨਰ ਖ਼ੁਦ ਇਸ ਦੀ ਅਗਵਾਈ ਕਰ ਰਹੇ ਹਨ।