ਤਰਨ ਤਾਰਨ ਦੀ ਗੱਟਾ ਹਰੀਕੇ ਨੋਚ ਨੂੰ ਲੱਗੀ ਢਾਹ; ਹਰੀਕੇ ਵਾਸੀਆਂ ਨੇ ਸੰਗਤਾਂ ਨੂੰ ਮਦਦ ਦੀ ਅਪੀਲ; ਬੰਨ੍ਹ ਨੂੰ ਬੰਨ੍ਹਣ ਦੀਆਂ ਲਗਾਤਾਰ ਹੋ ਰਹੀ ਕੋਸ਼ਿਸ਼

0
5

ਕਸਬਾ ਹਰੀਕੇ ਤੋਂ ਥੋੜੀ ਹੀ ਦੂਰ ਪੈਂਦੇ ਗੱਟੀ ਹਰੀਕੇ ਨਜਦੀਕ ਸਤਲੁਜ ਦਰਿਆ ’ਤੇ ਬਣੀ ਨੋਚ ਨੂੰ ਭਾਰੀ ਢਾਹ ਲੱਗੀ ਹੋਈ ਐ, ਜਿਸ ਨੂੰ ਬਚਾਉਣ ਲਈ ਸਥਾਨਕ ਵਾਸੀਆਂ ਵੱਲੋਂ ਸਿਰਤੋੜ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰ ਪਾਣੀ ਦੇ ਲਗਾਤਾਰ ਵਧਦੇ ਵਹਾਅ ਦੇ ਚਲਦਿਆਂ ਦਿੱਕਤ ਆ ਰਹੀ ਆ। ਇਸੇ ਦੌਰਾਨ ਸਥਾਨਕ ਵਾਸੀਆਂ ਨੇ ਸੰਗਤਾਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚਣ ਦੀ ਅਪੀਲ ਕੀਤੀ ਐ ਤਾਂ ਜੋ ਨੋਚ ਨੂੰ ਰੁੜਣ ਤੋਂ ਬਚਾਇਆ ਜਾ ਸਕੇ।
ਮੌਕੇ ਤੇ ਮੌਜੂਦ ਸੰਤ ਬਾਬਾ ਸਰਿਆਲੀ ਸਾਹਿਬ ਦੇ ਸੇਵਾਦਾਰ ਬਾਬਾ ਬੀਰਾ ਸਿੰਘ ਨੇ ਕਿਹਾ ਕਿ 2023 ਵਿਚ ਨੋਚ ਨੂੰ ਪੱਥਰ ਲਾਇਆ ਗਿਆ ਸੀ ਪਰ ਹੁਣ ਦੁਬਾਰਾ ਜ਼ਿਆਦਾ ਪਾਣੀ ਆਉਣ ਨਾਲ ਢਾਹ ਲੱਗ ਗਈ ਐ। ਉਨ੍ਹਾਂ ਸੰਗਤ ਨੂੰ ਮਦਦ ਦੀ ਅਪੀਲ ਕੀਤੀ ਤਾਂ ਜੋ ਧੁੱਸੀ ਬੰਨ੍ਹ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ।
ਇਸ ਸਬੰਧੀ ਗੱਲਬਾਤ ਕਰਦਿਆਂ ਜਥੇਦਾਰ ਬੀਰਾ ਸਿੰਘ ਨੇ ਦੱਸਿਆ ਕਿ 2023 ਵਿੱਚ ਵੀ ਇਸ ਨੋਚ ਨੂੰ ਉਹਨਾਂ ਵੱਲੋਂ ਪੱਕਿਆ ਕਰਨ ਲਈ ਇਸ ਦੇ ਨਾਲ ਪੱਥਰ ਲਵਾਇਆ ਗਿਆ ਸੀ ਪਰ ਹੁਣ ਫਿਰ ਪਾਣੀ ਜਿਆਦਾ ਹੋਣ ਕਾਰਨ ਇਸ ਨੋਚ ਨੂੰ ਢਾਹ ਲੱਗ ਰਹੀ ਹੈ ਅਤੇ ਇਹ ਨੋਜ ਟੁੱਟਦੀ ਜਾ ਰਹੀ ਹੈ ਜਿਸ ਨੂੰ ਬਚਾਉਣ ਲਈ ਉਹ ਸੰਗਤਾਂ ਦੇ ਸਹਿਯੋਗ ਨਾਲ ਇਸ ਦੇ ਨਾਲ ਤੋੜੇ ਅਤੇ ਮਿੱਟੀ ਪਵਾਰ ਦੀ ਸੇਵਾ ਜਲਦੀ ਸ਼ੁਰੂ ਕਰ ਰਹੇ ਹਨ।
ਉੱਥੇ ਪਿੰਡ ਵਾਸੀਆਂ ਨੇ ਕਿਹਾ ਕਿ ਸੰਤਾਂ ਵੱਲੋਂ ਇਹ ਸੇਵਾ ਜਰੂਰ ਸ਼ੁਰੂ ਕੀਤੀ ਜਾ ਰਹੀ ਹੈ ਪਰ ਜਿਸ ਤਰੀਕੇ ਨਾਲ ਨੋਚ ਢਹਿੰਦੀ ਜਾ ਰਹੀ ਹੈ ਜਲਦੀ ਹੀ ਕੋਈ ਵੱਡਾ ਨੁਕਸਾਨ ਹੋ ਸਕਦਾ ਹੈ ਇਸ ਕਰਕੇ ਸੰਗਤਾਂ ਨੂੰ ਵੀ ਅਪੀਲ ਹੈ ਕਿ ਉਹ ਵੱਧ ਤੋਂ ਵੱਧ ਜਲਦੀ ਤੋਂ ਜਲਦੀ ਇੱਥੇ ਪਹੁੰਚ ਕੇ ਇਸ ਦਰਿਆ ਦੀ ਨੋਚ ਨੂੰ ਬਚਾਇਆ ਜਾਵੇ ਤਰਿਆ ਜੋ ਦਰਿਆ ਦਾ ਧੁੱਸੀ ਬੰਨ ਟੁੱਟਣ ਤੋਂ ਬਾਅਦ ਚ ਸਕੇ।

LEAVE A REPLY

Please enter your comment!
Please enter your name here