ਪੰਜਾਬ ਗੁਰਦਾਸਪੁਰ ’ਚ ਰਾਵੀ ਦਰਿਆ ਦੇ ਪਾਣੀ ਦੀ ਮਾਰ; ਘਰ ਬਾਹਰ ਛੱਡਣ ਲਈ ਮਜਬੂਰ ਹੋਏ ਲੋਕ By admin - August 28, 2025 0 9 Facebook Twitter Pinterest WhatsApp ਰਾਵੀ ਦਰਿਆ ਵਿਚ ਆਏ ਹੜ੍ਹਾਂ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਅੰਦਰ ਭਾਰੀ ਤਬਾਹੀ ਮਚਾਹੀ ਐ। ਇਸ ਪਾਣੀ ਕਾਰਨ ਬਾਉਪੂਰ ਜੱਟਾਂ ਦਾ ਧੁੱਸੀ ਬੰਨ ਟੁੱਟ ਗਿਆ ਐ, ਜਿਸ ਕਾਰਨ ਗਾਹਲੜੀ , ਸੱਦਾ, ਸੇਖਾਂ, ਗੰਜੀ, ਮਗਰਮੁੱਦਿਆਂ ਤੱਕ ਦੇ ਪਿੰਡ ਭਿਆਨਕ ਹੜ ਦੇ ਲਪੇਟ ਵਿਚ ਆ ਗਏ ਨੇ। ਇਹ ਪਾਣੀ ਤੇਜ਼ੀ ਨਾਲ ਕਲਾਨੌਰ ਸਾਈਡ ਵੱਲ ਵੱਧਦਾ ਹੋਇਆ ਸੈਂਕੜਿਆਂ ਪਿੰਡਾਂ ਨੂੰ ਆਪਣੀ ਚਪੇਟ ਵਿੱਚ ਲੈਂਦਾ ਹੋਇਆ ਕਿਰਨ ਨਾਲੇ ਵਿੱਚ ਜਾ ਮਿਲਿਆ ਹੈ। ਜਿਸ ਕਾਰਨ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਐ, ਜਿਸ ਦੇ ਚਲਦਿਆਂ ਪਿੰਡ ਚੱਗੂਵਾਲ, ਸਿੰਘੋਵਾਲ ,ਦਾਖਲਾ, ਬਲੱਗਣ ਸਮੇਤ ਨੇੜੇ ਤੇੜੇ ਦੇ 35 ਪਿੰਡ ਹੜ ਦੇ ਪਾਣੀ ਨਾਲ ਘਿਰੇ ਹਨ ਅਤੇ ਕੁਝ ਲੋਕ ਆਪਣੇ ਘਰ ਖਾਲੀ ਕਰਕੇ ਉੱਚੇ ਇਲਾਕਿਆਂ ਵਿੱਚ ਜਾਣ ਲਈ ਮਜਬੂਰ ਹੋ ਗਏ ਹਨ। ਦੱਸ ਦਈਏ ਕਿ ਕਿਰਨ ਨਾਲਾ ਅੱਗੇ ਜਾ ਕੇ ਮੁੜ ਤੋਂ ਰਾਵੀ ਵਿੱਚ ਮਿਲ ਜਾਂਦਾ ਹੈ। ਹਾਲਾਂਕਿ ਉੱਚੇ ਇਲਾਕਿਆਂ ਵਿੱਚ ਇਸ ਪਾਣੀ ਨੇ ਸਿਰਫ ਖੇਤਾਂ ਨੂੰ ਹੀ ਆਪਣੀ ਚਪੇਟ ਵਿੱਚ ਲਿਆ ਪਰ ਕੁਝ ਇੱਕ ਨੀਵੇਂ ਇਲਾਕਿਆਂ ਦੇ ਲੋਕਾਂ ਨੂੰ ਪਾਣੀ ਦੀ ਬਹੁਤ ਮਾਰ ਝੱਲਣੀ ਪਈ ਹੈ। ਕੁਝ ਲੋਕ ਘਰਾਂ ਦੇ ਚੁਬਾਰਿਆਂ ਤੇ ਚੜੇ ਹਨ ਅਤੇ ਕੁਝ ਆਪਣਾ ਸਮਾਨ ਲੈ ਕੇ ਪਿੰਡ ਖਾਲੀ ਕਰ ਰਹੇ ਹਨ।