ਪੰਜਾਬ ਮਾਛੀਵਾੜਾ ਸਾਹਿਬ ਦੇ ਬਜ਼ਾਰ ’ਚ ਸਿਹਤ ਵਿਭਾਗ ਦਾ ਛਾਪਾ; ਉੱਲੀ ਲੱਗਿਆ ਕੱਪ ਕੇਕ ਤੇ ਮਿਆਦ ਪੁੱਗਿਆ ਸਮਾਨ ਬਰਾਮਦ By admin - August 28, 2025 0 2 Facebook Twitter Pinterest WhatsApp ਇਤਿਹਾਸ ਸ਼ਹਿਰ ਮਾਛੀਵਾੜਾ ਸਾਹਿਬ ਅੰਦਰ ਰੇਹੜੀ-ਫੜੀ ਵਾਲਿਆਂ ਅਤੇ ਦੁਕਾਨਦਾਰਾਂ ਵੱਲੋਂ ਗੈਰ-ਮਿਆਰੀ ਸਾਮਾਨ ਵੇਚਣ ਦਾ ਸਿਲਸਿਲਾ ਥੰਮ ਨਹੀਂ ਰਿਹਾ। ਇਸ ਦੀ ਤਾਜ਼ਾ ਮਿਸਾਲ ਸਿਹਤ ਵਿਭਾਗ ਦੇ ਰੇਹੜੀਆਂ ਤੇ ਦੁਕਾਨਾਂ ਉਪਰ ਮਾਰੇ ਛਾਪੇ ਦੌਰਾਨ ਵੇਖਣ ਨੂੰ ਮਿਲਿਆ ਐ। ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਉੱਲੀ ਲੱਗਿਆ ਕੇਕ ਅਤੇ ਮਿਆਦਾ ਪੁੱਗਿਆ ਸਾਮਾਨ ਬਰਾਮਦ ਹੋਇਆ ਐ। ਸੀਨੀਅਰ ਮੈਡੀਕਲ ਅਫਸਰ ਡਾ. ਅਰਸ਼ਦੀਪ ਸਿੰਘ ਵਿਰਕ ਦੀ ਅਗਵਾਈ ਹੇਠ ਗਠਿਤ ਟੀਮ ਨੇ ਅਚਨਚੇਤ ਰੇਡ ਕਰ ਕੇ ਫਲਾਂ, ਸਬਜੀਆਂ, ਫਾਸਟ ਫੂਡ ਵਾਲੀਆਂ ਰੇਹੜੀਆਂ ਤੇ ਦੁਕਾਨਾਂ ਦੀ ਜਾਂਚ ਕੀਤੀ, ਜਿਸ ਦੌਰਾਨ ਖ਼ਰਾਬ ਫਲ, ਸਬਜ਼ੀਆਂ, ਪਹਿਲਾਂ ਤੋਂ ਬਣਾਇਆ ਜੂਸ/ਸ਼ੇਕ ਨਸ਼ਟ ਕਰਵਾ ਕੇ ਮੁੜ ਗਲਤੀ ਤੇ ਸਖਤ ਕਾਰਵਾਈ ਦੀ ਚਿਤਾਵਨੀ ਦਿੱਤੀ ਐ। ਜਾਣਕਾਰੀ ਅਨੁਸਾਰ ਟੀਮ ਵਲੋਂ ਇੱਕ ਕਨਫੈਕਸ਼ਰੀ ਦੁਕਾਨ ਤੇ ਚੈਕਿੰਗ ਕੀਤੀ ਗਈ ਜਿੱਥੇ ਕਿ ਖਰਾਬ ਪਏ ਉਲੀ ਲੱਗੇ ਹੋਏ ਕੱਪ ਕੇਕ ਅਤੇ ਹੋਰ ਵੀ ਐਕਸਪਾਇਰੀ ਡੇਟ ਵਾਲਾ ਸਮਾਨ ਨਸ਼ਟ ਕਰਵਾਇਆ ਗਿਆ ਕੁਝ ਸਮਾਨ ਉੱਪਰ ਮੈਨੀਫੈਕਚਰਿੰਗ ਡੇਟ ਅਤੇ ਐਕਸਪਾਇਰੀ ਡੇਟ ਨਾ ਹੋਣ ਕਰਕੇ ਉਸ ਨੂੰ ਵੀ ਨਸ਼ਟ ਕਰਵਾਇਆ ਗਿਆ। ਨਾਲ ਹੀ ਛੋਲੇ ਭਟੂਰੇ, ਨਾਨ ਛੋਲੇ ਦੀਆਂ ਦੁਕਾਨਾਂ ਦਾ ਖੁੱਲ੍ਹਾ ਪਿਆ ਸਾਮਾਨ ਤੇ ਇਕ ਦੁਕਾਨ ਤੋਂ ਖਰਾਬ ਉਬਾਲੇ ਆਲੂ, ਗੁੰਨਿਆ ਹੋਇਆ ਆਟਾ, ਗੰਦੇ ਕੱਪੜੇ ਵਿੱਚ ਲਪੇਟਿਆ, ਭਾਂਡੇ ਧੋਣ ਵਾਲੀ ਜਗ੍ਹਾ ਗੰਦੀ ਅਤੇ ਬਦਬੂਦਾਰ, ਅਤੇ ਦੁਕਾਨ ਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਨੌ ਗੰਦੇ ਹੱਥ ਅਤੇ ਸਿਰ ਉੱਪਰ ਟੋਪੀ ਨਾ ਹੋਣ ਕਾਰਨ ਸਖਤ ਚੇਤਾਵਨੀ ਦਿੱਤੀ ਕਿ ਜੇ ਅੱਗੇ ਤੋਂ ਵੀ ਦੁਕਾਨਦਾਰ ਵੱਲੋਂ ਇਸ ਤਰ੍ਹਾਂ ਦੀ ਗਲਤੀ ਕੀਤੀ ਗਈ ਤਾਂ ਸਖਤ ਕਾਰਵਾਈ ਹੋਵੇਗੀ ਉਨ੍ਹਾਂ ਦੁਕਾਨਦਾਰਾਂ ਨੂੰ ਹਦਾਇਤ ਕਰਦਿਆਂ ਕਿਹਾ ਵਰਕਰ ਮਾਸਕ, ਦਸਤਾਨੇ ਪਾ ਕੇ ਕੰਮ ਕਰਨ ਤੇ ਸਾਮਾਨ ਤਾਜ਼ਾ ਸਾਫ਼-ਸੁਥਰਾ ਤੇ ਢੱਕ ਕੇ ਰੱਖਣ ਤਾਂ ਜੋ ਭਵਿੱਖ ‘ਚ ਲੋਕਾਂ ਦੀ ਸਿਹਤ ਨਾਲ ਹੁੰਦੇ ਖਿਲਵਾੜ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਅੱਗੇ ਤੋਂ ਵੀ ਚੈਕਿੰਗ ਇਸੇ ਤਰ੍ਹਾਂ ਜਾਰੀ ਰਹੇਗੀ।