ਪੰਜਾਬ ਚੰਡੀਗੜ੍ਹ ਵਿਖੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਪ੍ਰੈੱਸ ਕਾਨਫਰੰਸ; ਪੰਜਾਬ ਅੰਦਰ 2500 ਕਰੋੜ ਦਾ ਪ੍ਰੋਜੈਕਟ ਲਾਏਗਾ ਵਰਧਮਾਨ ਸਟੀਲ By admin - August 28, 2025 0 5 Facebook Twitter Pinterest WhatsApp ਵਰਧਮਾਨ ਸਟੀਲ ਵੱਲੋਂ ਪੰਜਾਬ ਅੰਦਰ 2500 ਕਰੋੜ ਦਾ ਨਵਾਂ ਪ੍ਰੋਜੈਕਟ ਲਾਇਆ ਜਾ ਰਿਹਾ ਐ। ਇਸ ਦਾ ਐਲਾਨ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਚੰਡੀਗੜ੍ਹ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਕੰਪਨੀ ਦੇ ਚੇਅਰਮੈਨ ਸਚਿਨ ਜੈਨ ਦੀ ਹਾਜਰੀ ਵਿਚ ਕੀਤੀ ਗਈ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਵੱਡੀ ਗਿਣਤੀ ਵਿਚ ਉਦਮੀ ਪੰਜਾਬ ਅੰਦਰ ਪ੍ਰੋਜੈਕਟ ਲਾਉਣ ਜਾ ਰਹੇ ਨੇ, ਜਿਨ੍ਹਾਂ ਵਿਚ ਵਰਧਮਾਨ ਸਟੀਲ ਗਰੁੱਪ ਵੀ ਸ਼ਾਮਲ ਐ। ਉਨ੍ਹਾਂ ਕਿਹਾ ਕਿ ਇਸ ਗਰੁੱਪ ਵੱਲੋਂ 2500 ਕਰੋੜ ਦੀ ਲਾਗਤ ਨਾਲ ਪ੍ਰੋਜੈਕਟ ਲਾਇਆ ਜਾ ਰਿਹਾ ਐ ਜਿਸ ਲਈ ਜ਼ਮੀਨ ਅਤੇ ਬਾਕੀ ਸਾਰੀਆਂ ਕਾਰਵਾਈਆਂ ਪੂਰੀਆਂ ਕਰ ਲਈਆਂ ਗਈਆਂ ਨੇ।