ਨਾਭਾ ਦੇ ਪਿੰਡ ਸਹੌਲੀ ਵਿਖੇ ਮਿਲੀ ਲਵਾਰਸ ਟਰਾਲੀ; ਬਰਾਮਦ ਟਰਾਲੀ ਸ਼ੰਭੂ ਬਾਰਡਰ ਤੋਂ ਚੋਰੀ ਹੋਣ ਦਾ ਸ਼ੱਕ; ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਜਾਂਚ ਦੀ ਕੀਤੀ ਮੰਗ

0
2

ਨਾਭਾ ਬਲਾਕ ਦੇ ਪਿੰਡ ਸਹੌਲੀ ਵਿਖੇ ਖੇਤਾਂ ਵਿੱਚੋਂ ਲਵਾਰਸ ਹਾਲਤ ਵਿਚ ਟਰਾਲੀ ਖੜ੍ਹੇ ਹੋਣ ਦੀ ਖਬਰ ਸਾਹਮਣੇ ਆਈ ਐ। ਕਿਸਾਨਾਂ ਨੇ ਇਹ ਟਰਾਲੀ ਸ਼ੰਭੂ ਬਾਰਡਰ ਤੋਂ ਚੋਰੀ ਕੀਤੇ ਹੋਣ ਦਾ ਸ਼ੱਕ ਜਾਹਰ ਕਰਦਿਆਂ ਪੁਲਿਸ ਪ੍ਰਸ਼ਾਸਨ ਤੋਂ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਐ। ਕਿਸਾਨਾਂ ਨੇ ਕਿਹਾ ਕਿ ਇਹ ਟਰਾਲੀ ਸ਼ੰਭੂ ਬਾਰਡਰ ਤੋਂ ਚੋਰੀ ਕੀਤੀ ਹੋ ਸਕਦੀ ਐ, ਜਿਸ ਨੂੰ ਕੋਈ ਸ਼ਰਾਰਤੀ ਅਨਸਰ ਇਥੇ ਖੜ੍ਹੀ ਕਰ ਗਿਆ ਐ। ਕਿਸਾਨਾਂ ਨੇ ਟਰਾਲੀ ਖੜ੍ਹੀ ਕਰਨ ਵਾਲੇ ਸਖਸ਼ ਦੀ ਪਛਾਣ ਕਰਨ ਦੀ ਮੰਗ ਕੀਤੀ ਐ।
ਦੱਸਣਯੋਗ ਐ ਕਿ 22 ਅਗਸਤ ਨੂੰ ਨਗਰ ਕੌਂਸਲ ਦੀ ਪ੍ਰਧਾਨ ਦੇ ਪਤੀ ਪੰਕਜ ਪੱਪੂ ਦੇ ਖਿਲਾਫ ਦੋ ਟਰਾਲੀਆਂ ਚੋਰੀ ਕਰਨ ਨੂੰ ਲੈ ਕੇ ਨਾਭਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਜਿਸ ਤੋਂ ਬਾਅਦ ਇਹ ਟਰਾਲੀ ਲਵਾਰਸ ਹਾਲਤ ਵਿਚ ਮਿਲੀ ਐ। ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਟਰਾਲੀ ਖੜ੍ਹੀ ਕਰਨ ਵਾਲੇ ਵਿਅਕਤੀ ਦੀ ਪਛਾਣ ਕਰ ਕੇ ਸ਼ਲਾਖਾ ਪਿੱਛੇ ਪਹੁੰਚਾਉਣ ਦੀ ਮੰਗ ਕੀਤੀ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂਆਂ ਗੁਮਦੂਰ ਸਿੰਘ, ਹਰਵਿੰਦਰ ਸਿੰਘ, ਚਮਕੌਰ ਸਿੰਘ ਨੇ ਕਿਹਾ ਕਿ ਜੋ ਟਰਾਲੀਆਂ ਦੀ ਚੋਰੀ ਨੂੰ ਲੈ ਕੇ ਨਾਭਾ ਸ਼ਹਿਰ ਕਲੰਕਤ ਹੋਇਆ ਹੈ। ਹੁਣਾਂ ਦੋਸ਼ ਲਗਾਇਆ ਕਿ ਪਹਿਲਾਂ ਘਨੌਰ ਹਲਕੇ ਦੇ ਵਿੱਚ ਆਮ ਪਾਰਟੀ ਦੇ ਵਰਕਰਾਂ ਦੇ ਘਰਾਂ ਦੇ ਵਿੱਚੋਂ ਟਰਾਲੀਆਂ ਬਰਾਮਦ ਹੋਈਆਂ ਹਨ ਤੇ ਹੁਣ ਨਾਭਾ ਦੇ ਪਿੰਡ ਸਹੋਲੀ ਵਿੱਚ ਟਰਾਲੀ ਬਰਾਮਦ ਹੋਈ ਹੈ। ਅਸੀਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹ ਟਰਾਲੀ ਨੂੰ ਕੌਣ ਇੱਥੇ ਲਵਾਰਿਸ ਹਾਲਾਤ ਦੇ ਵਿੱਚ ਛੱਡ ਗਿਆ। ਪੁਲਿਸ ਇਸ ਦੀ ਵੱਖ-ਵੱਖ ਐਂਗਲਾਂ ਤੋਂ ਜਾਂਚ ਕਰੇ ਅਤੇ ਵੱਖ-ਵੱਖ ਕੈਮਰੇ ਖੰਗਾਲ ਕੇ ਇਸ ਸਬੰਧੀ ਪੂਰਾ ਪਤਾ ਲਗਾਵੇ ਅਤੇ ਬਣਦੀ ਕਾਨੂੰਨੀ ਕਾਰਵਾਈ ਕਰੇ।

LEAVE A REPLY

Please enter your comment!
Please enter your name here