ਪੰਜਾਬ ਬਰਨਾਲਾ ’ਚ ਦੁਕਾਨ ਨੂੰ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ; ਦੁਕਾਨ ਅੰਦਰ ਪਿਆ ਦੋ ਲੱਖ ਦਾ ਸਾਮਾਨ ਸੜ ਕੇ ਸੁਆਹ; ਦੁਕਾਨ ਮਾਲਕ ਦੀ ਪ੍ਰਸ਼ਾਸਨ ਅੱਗੇ ਮਦਦ ਲਈ ਗੁਹਾਰ By admin - August 28, 2025 0 3 Facebook Twitter Pinterest WhatsApp ਬਰਨਾਲਾ ਜ਼ਿਲ੍ਹੇ ਦੇ ਕਸਥਾ ਹੰਡਿਆਇਆ ਵਿਖੇ ਅੱਜ ਬਾਅਦ ਦੁਪਹਿਰ ਇੱਕ ਦੁਕਾਨ ‘ਚ ਅਚਾਨਕ ਅੱਗ ਲੱਗਣ ਕਾਰਨ ਚਾਰੇ ਪਾਸੇ ਹਫੜਾ ਦਫੜੀ ਮੱਚ ਗਈ। ਦੁਕਾਨ ਅੰਦਰ ਲੱਗੀ ਅੱਗ ਨੇ ਮਿੰਟਾਂ ਸਕਿੰਟਾਂ ਵਿੱਚ ਹੀ ਭਿਆਨਕ ਰੂਪ ਧਾਰਨ ਕਰ ਲਿਆ ਜਿਸ ਨਾਲ ਦੁਕਾਨ ਅੰਦਰ ਪਿਆ ਸਾਰਾ ਸਾਮਾਨ ਸੜ ਕੇ ਸਵਾਹ ਹੋ ਗਿਆ। ਦੁਕਾਨ ਦੇ ਮਾਲਕ ਰਾਜਦੀਪ ਦੇ ਦੱਸਣ ਮੁਤਾਬਕ ਉਹ ਕੁੱਝ ਸਮਾਂ ਪਹਿਲਾਂ ਹੀ ਘਰ ਖਾਣਾ ਖਾਣ ਗਿਆ ਸੀ, ਮਗਰੋਂ ਉਸ ਨੂੰ ਗਵਾਂਢੀਆਂ ਨੇ ਫੋਨ ਕਰ ਕੇ ਦੁਕਾਨ ਵਿੱਚ ਅੱਗ ਲੱਗਣ ਸਬੰਧੀ ਦੱਸਿਆ। ਉਸ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਹ ਰਾਤ ਹੀ ਦੀਵਾਲੀ ਦੇ ਮੱਦੇਨਜਰ 2 ਲੱਖ ਰੁਪਏ ਦਾ ਸਮਾਨ ਲੈ ਕੇ ਆਇਆ ਸੀ ਜੋ ਸੜ ਕੇ ਸੁਆਹ ਹੋ ਗਿਆ ਐ। ਅੱਗ ਨਾਲ 25 ਤੋਂ 30 ਲੱਖ ਦੇ ਨੁਕਸਾਨ ਦਾ ਅਨੁਮਾਨ ਐ। ਪੀੜਤ ਨੇ ਪ੍ਰਸ਼ਾਸਨ ਅੱਗੇ ਨੁਕਸਾਨ ਦੀ ਭਰਪਾਈ ਦੀ ਗੁਹਾਰ ਲਾਈ ਐ। ਪੀੜਤ ਨੇ ਪ੍ਰਸ਼ਾਸਨ ਅੱਗੇ ਮਦਦ ਲਈ ਗੁਹਾਰ ਲਾਉਂਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਦੀ ਫੀਸ ਭਰਨ ਤੋਂ ਵੀ ਅਸਮਰਥ ਹੋ ਗਿਆ ਹੈ । ਉਹਨਾਂ ਕਿਹਾ ਕਿ ਲੋਕਾਂ ਨੇ ਇਕੱਠੇ ਹੋ ਕੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਅੱਗ ਜ਼ਿਆਦਾ ਹੋਣ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੁੱਜਣ ਤੋਂ ਪਹਿਲਾਂ ਅੱਗ ‘ਤੇ ਕਾਬੂ ਨਾ ਪਾਇਆ ਜਾ ਸਕਿਆ, ਜਿਸ ਨਾਲ ਸਾਰਾ ਸਮਾਨ ਸੜ ਗਿਆ। ਅੱਗ ਲੱਗਣ ਦਾ ਕਾਰਨ ਬਿਜਲੀ ਦੀ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।