ਪੰਜਾਬ ਫਾਜਿਲਕਾ ਦੇ ਕਾਵਾਂ ਵਾਲੇ ਪੱਤਣ ’ਤੇ ਵਿਗੜੇ ਹਾਲਾਤ; ਪੁੱਲ ਦੇ ਉਤੋਂ ਦੀ ਓਵਰ ਫਲੋਅ ਹੋ ਕੇ ਲੰਘਿਆ ਪਾਣੀ; ਐਨਡੀਆਰਐਫ ਟੀਮਾਂ ਲਗਾਤਾਰ ਕਰ ਰਹੀਆਂ ਆਪਰੇਸ਼ਨ By admin - August 28, 2025 0 3 Facebook Twitter Pinterest WhatsApp ਫਾਜਿਲਕਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਅੰਦਰ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਨੇ। ਇੱਥੇ ਪਾਣੀ ਦੀ ਆਮਦ ਵਧਣ ਦੇ ਚਲਦਿਆਂ 12 ਦੇ ਕਰੀਬ ਪਿੰਡਾਂ ਦੇ ਲੋਕਾਂ ਲਈ ਖਤਰਾ ਪੈਦਾ ਹੋ ਗਿਆ ਐ। ਖਬਰਾ ਮੁਤਾਬਕ ਅੱਜ ਬੀਤੇ ਦਿਨ ਨਾਲੋਂ ਪਾਣੀ ਦਾ ਪੱਧਰ ਇਕ ਫੁੱਟ ਤਕ ਹੋਰ ਵੱਧ ਗਿਆ ਐ, ਜਿਸ ਕਾਰਨ ਹਾਲਾਤ ਹੋਰ ਬਦਤਰ ਹੋਣ ਦੇ ਹਾਲਾਤ ਬਣ ਗਏ ਨੇ। ਹਾਲਤ ਇਹ ਐ ਕਿ ਹੜ੍ਹ ਦਾ ਪਾਣੀ ਕਾਵਾਂ ਵਾਲੇ ਪੱਤਣ ਦੇ ਪੁੱਲ ਦੇ ਉਤੋਂ ਦੀ ਲੰਘਣਾ ਸ਼ੁਰੂ ਹੋ ਗਿਆ ਐ। ਭਾਵੇਂ ਪ੍ਰਸ਼ਾਸਨ ਵੱਲੋਂ ਜੇਸੀਬੀ ਦੀ ਮਦਦ ਨਾਲ ਪੁਲ ਹੇਠਾਂ ਫਸੀ ਬੂਟੀ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰ ਲਗਾਤਾਰ ਵਧਦੇ ਪਾਣੀ ਦੇ ਪੱਧਰ ਕਾਰਨ ਮੁਸ਼ਕਲਾਂ ਪੇਸ਼ ਆ ਰਹੀਆਂ ਨੇ। ਉਧਰ ਲੋਕਾਂ ਨੂੰ ਬਚਾਉਣ ਲਈ ਐਨਡੀਆਰਐਫ ਦੀਆਂ ਟੀਮਾਂ ਲਗਾਤਾਰ ਆਪਰੇਸ਼ਨ ਚਲਾ ਰਹੀਆਂ ਨੇ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਕੱਢਣ ਦਾ ਕੰਮ ਲਗਾਤਾਰ ਜਾਰੀ ਐ।