ਪੰਜਾਬ ਅਜਨਾਲਾ ਦੇ ਹੜ੍ਹ ਪੀੜਤਾਂ ਦੀ ਸੇਵਾ ’ਚ ਡਟੇ ਕੁਲਦੀਪ ਧਾਲੀਵਾਲ; ਪੀੜਤਾਂ ਨੂੰ ਮਿਲ ਕੇ ਜਾਣਿਆ ਹਾਲ, ਪਹੁੰਚਾਇਆ ਜ਼ਰੂਰੀ ਸਾਮਾਨ By admin - August 28, 2025 0 2 Facebook Twitter Pinterest WhatsApp ਅੰਮ੍ਰਿਤਸਰ ਤੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਹੜ੍ਹ ਪੀੜਤ ਇਲਾਕਿਆਂ ਅੰਦਰ ਲੋਕਾਂ ਦੀ ਲਗਾਤਾਰ ਮਦਦ ਕੀਤੀ ਜਾ ਰਹੀ ਐ। ਇਸੇ ਤਹਿਤ ਅੱਜ ਉਹ ਅਜਨਾਲਾ ਦੇ ਸਰਹੱਦੀ ਇਲਾਕਿਆਂ ਅੰਦਰ ਪਹੁੰਚੇ ਜਿੱਥੇ ਉਨ੍ਹਾਂ ਨੇ ਹੜ੍ਹ ਪੀੜਤਾਂ ਲਈ ਕੀਤੇ ਜਾ ਰਹੇ ਕੰਮਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਅਜਨਾਲਾ ਖੰਡ ਮਿੱਲ ਵਿਖੇ ਸਥਾਪਤ ਰਾਹਤ ਕੈਂਪ ਦਾ ਜਾਇਜਾ ਲਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਖੰਡ ਮਿੱਲ ਨੂੰ ਰਾਹਤ ਕੈਂਪ ਵਿਚ ਬਦਲ ਦਿੱਤਾ ਗਿਆ ਐ, ਜਿੱਥੇ ਹੜ੍ਹ ਪੀੜਤਾਂ ਨੂੰ ਖਾਣ-ਪੀਣ ਦੇ ਸਮਾਨ ਤੋਂ ਇਲਾਵਾ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਵਾਰ 1988 ਨਾਲੋਂ ਵੀ ਵੱਡਾ ਹੜ੍ਹ ਆਇ ਐ ਪਰ ਅਸੀਂ ਹਿੰਮਤ ਨਹੀਂ ਹਾਰਾਂਗੇ ਅਤੇ ਇਕ-ਦੂਜੇ ਦੀ ਮਦਦ ਨਾਲ ਇਸ ਔਖੀ ਘੜੀ ਨੂੰ ਵੀ ਪਾਰ ਕਰ ਲਵਾਂਗੇ। ਅਜਨਾਲਾ ਖੰਡ ਮਿੱਲ ਵਿਖੇ ਬਣੇ ਰਾਹਤ ਕੈਂਪ ਬਾਰੇ ਉਨ੍ਹਾਂ ਕਿਹਾ ਕਿ ਜਦੋਂ ਤੱਕ ਹਾਲਾਤ ਠੀਕ ਨਹੀਂ ਹੋ ਜਾਂਦੇ, ਸਰਕਾਰ ਵੱਲੋਂ ਲੋਕਾਂ ਦੇ ਰਹਿਣ, ਖਾਣੇ ਅਤੇ ਉਨ੍ਹਾਂ ਦੇ ਪਸ਼ੂਆਂ ਦਾ ਸਾਰਾ ਪ੍ਰਬੰਧ ਇੱਥੇ ਹੀ ਕੀਤਾ ਜਾਵੇਗਾ। ਇਹ ਮਿੱਲ ਕਿਸਾਨਾਂ ਲਈ ਬਹੁਤ ਸ਼ੁਭ ਥਾਂ ਹੈ, ਇਹ ਉਨ੍ਹਾਂ ਦੀ ਫ਼ਸਲ ਦੀ ਵੀ ਸਾਂਭ-ਸੰਭਾਲ ਕਰਦੀ ਹੈ ਅਤੇ ਹੁਣ ਮੁਸੀਬਤ ਵਿੱਚ ਵੀ ਉਨ੍ਹਾਂ ਦਾ ਖਿਆਲ ਰੱਖੇਗੀ।