ਪੰਜਾਬ ਫਗਵਾੜਾ ਨੇੜੇ ਟਰੱਕ ਤੇ ਮੋਟਰ ਸਾਇਕਲ ਵਿਚਾਲੇ ਟੱਕਰ; ਦੋ ਨੌਜਵਾਨ ਗੰਭੀਰ ਜ਼ਖਮੀ, ਟਰੱਕ ਮੌਕੇ ਤੋਂ ਫਰਾਰ By admin - August 28, 2025 0 5 Facebook Twitter Pinterest WhatsApp ਕਪੂਰਥਲਾ ਅਧੀਨ ਆਉਂਦੇ ਫਗਵਾੜਾ ਨੇੜਲੇ ਪਿੰਡ ਰਾਵਲਪਿੰਡ ਨੇੜੇ ਮੋਟਰ ਸਾਈਕਲ ਸਵਾਰਾਂ ਨੂੰ ਟਰੱਕ ਵੱਲੋਂ ਟੱਕਰ ਮਾਰਨ ਦੀ ਖਬਰ ਸਾਹਮਣੇ ਆਈ ਐ। ਹਾਦਸੇ ਵਿਚ ਮੋਟਰ ਸਾਈਕਲ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਅੰਦਰ ਭਰਤੀ ਕਰਵਾਇਆ ਗਿਆ ਐ। ਜ਼ਖਮੀਆਂ ਦੀ ਪਛਾਣ ਸੋਨੂੰ ਅਤੇ ਸੋਮਵੀਰ ਵਾਸੀ ਪਿੰਡ ਪਗਲਾਣਾ ਵਜੋਂ ਹੋਈ ਐ। ਜਾਣਕਾਰੀ ਅਨੁਸਾਰ ਦੋਵਾਂ ਜਣੇ ਮੋਟਰ ਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਸੀ ਕਿ ਪਿੰਡ ਰਾਵਲਪਿੰਡ ਨੇੜੇ ਉਨ੍ਹਾਂ ਦੇ ਮੋਟਰ ਸਾਈਕਲ ਦੀ ਟਰੱਕ ਨਾਲ ਟੱਕਰ ਹੋ ਗਈ। ਦੋਵਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ, ਜਿੱਥੇ ਮੁਢਲੀ ਸਹਾਇਤਾ ਤੋਂ ਬਾਅਦ ਰੈਫਰ ਕਰ ਦਿੱਤਾ ਗਿਆ ਐ।