ਪੰਜਾਬ ਬਟਾਲਾ ਨਗਰ ਨਿਗਮ ਦੇ ਅਧਿਕਾਰੀ ਦੀ ਵਿਧਾਇਕ ਨੇ ਲਾਈ ਕਲਾਸ; ਸੈਂਟਰੀ ਇੰਸਪੈਕਟਰ ਨੂੰ ਡਿਊਟੀ ’ਚ ਕੁਤਾਹੀ ਬਦਲੇ ਕੀਤਾ ਸਸਪੈਂਡ By admin - August 28, 2025 0 3 Facebook Twitter Pinterest WhatsApp ਹਲਕਾ ਬਟਾਲਾ ਤੋਂ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਅੱਜ ਸ਼ਹਿਰ ਦੇ ਵੱਖ ਵੱਖ ਵਾਰਡਾਂ ਦਾ ਦੌਰਾ ਕੀਤਾ ਅਤੇ ਨਗਰ ਨਿਗਮ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਆਪਣੀ ਡਿਊਟੀ ’ਚ ਕੁਤਾਹੀ ਵਰਤਣ ਵਾਲੇ ਅਧਿਕਾਰੀਆਂ ਨੂੰ ਝਾੜ ਪਾਈ ਅਤੇ ਸੈਂਟਰੀ ਇੰਸਪੈਕਟਰ ਵਿਕਾਸ ਵਾਸੁਦੇਵ ਨੂੰ ਮੌਕੇ ਤੇ ਹੀ ਸਸਪੈਂਡ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਹਲਕੇ ਦੇ ਲੋਕ ਪਿਆਰੇ ਨੇ ਅਤੇ ਜੋ ਵੀ ਅਧਿਕਾਰੀ ਆਪਣੀ ਡਿਊਟੀ ਚ ਕੋਤਾਹੀ ਕਰੇਗਾ, ਉਸ ਖਿਲਾਫ ਇਸੇ ਤਰ੍ਹਾਂ ਐਕਸ਼ਨ ਲਿਆ ਜਾਵੇਗਾ।