ਮੋਗਾ ਦੇ ਪਿੰਡ ਦੋਨੇ ਵਾਲਾ ’ਚ ਪ੍ਰਸ਼ਾਸਨ ਢਾਹਿਆ ਸ਼ੋਅਰੂਮ; ਸੋਅਰੂਮ ਮਾਲਕਾਂ ਨੇ ਕਾਰਵਾਈ ਦਾ ਕੀਤਾ ਭਾਰੀ ਵਿਰੋਧ; ਬਣਦਾ ਮੁਆਵਜ਼ਾ ਦਿੱਤੇ ਬਗੈਰ ਉਸਾਰੀ ਤੋੜਣ ਦੇ ਇਲਜ਼ਾਮ

0
9

 

ਪ੍ਰਸ਼ਾਸਨ ਵੱਲੋਂ ਭਾਰਤ ਮਾਲਾ ਪ੍ਰੋਜੈਕਟ ਤਹਿਤ ਬਠਿੰਡਾ ਤੋੰ ਮੋਗਾ ਤਕ ਬਣਾਈ ਜਾ ਰਹੀ ਸੜਕ ਨੂੰ ਲੈ ਕੇ ਪ੍ਰਸ਼ਾਸਨ ਨੇ ਪਿੰਡ ਦੋਨੇ ਵਾਲਾ ਵਿਖੇ ਸ਼ੋਅਰੂਮ ਤੇ ਪੀਲਾ ਪੰਝਾ ਚਲਾਇਆ ਗਿਆ ਐ। ਜਿਸ ਦਾ ਸ਼ੋਅਰੂਮ ਮਾਲਕਾਂ ਨੇ ਭਾਰੀ ਵਿਰੋਧ ਕੀਤਾ। ਸ਼ੋਅਰੂਮ ਦੇ ਮਾਲਕਾਂ ਦਾ ਕਹਿਣਾ ਐ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਬਹੁਤ ਘੱਟ ਮੁਆਵਜਾ ਦੇ ਕੇ ਕਬਜਾ ਲੈ ਰਹੇ ਨੇ।
ਉਨ੍ਹਾਂ ਕਿਹਾ ਕਿ ਇੱਥੇ 10 ਤੋਂ 12 ਲੱਖ ਮਰਲੇ ਦੀ ਰੇਟ ਐ ਪਰ ਪ੍ਰਸ਼ਾਸਨ ਸਿਰਫ ਲੱਖ ਰੁਪਏ ਮਰਲਾ ਦੇ ਰਿਹਾ ਐ। ਉਨ੍ਹਾਂ ਉਸਾਰੀ ਤੇ ਦੋ ਕਰੋੜ ਤੋਂ ਵਧੇਰੇ ਦਾ ਖਰਚਾ ਆਇਆ ਐ ਪਰ ਪ੍ਰਸ਼ਾਸਨ ਕੇਵਲ 55 ਲੱਖ ਵਿਚ 13 ਮਰਲੇ ਥਾਂ ਤੇ ਬੇਸਮੈਟ ਸਮੇਤ ਤਿੰਨ ਮੰਜਲਾ ਸ਼ੋਅਰੂਮ ਤੋੜ ਰਹੇ ਨੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਕਮੀਰੀਸ਼ੀਅਲ ਥਾਂ ਨੂੰ ਖੇਤੀ ਵਿਚ ਪਾ ਕੇ ਘੱਟ ਰੇਟ ਦੇ ਰਿਹਾ ਐ। ਉਨ੍ਹਾਂ ਕਿਹਾ ਕਿ ਜਦੋਂ ਤਕ ਇਨਸਾਫ ਨਹੀਂ ਮਿਲਦਾ ਉਹ ਕਾਨੂੰਨੀ ਲੜਾਈ ਜਾਰੀ ਰੱਖਣਗੇ।
ਇਮਾਰਤ ਦੇ ਮਾਲਕ ਨੇ ਕਿਹਾ ਕਿ ਸਾਡਾ ਕਰੋੜਾਂ ਦਾ ਸ਼ੋਅਰੂਮ ਹੈ ਅਤੇ ਇਹ ਫਿਰੋਜ਼ਪੁਰ ਲੁਧਿਆਣਾ ਜੀਟੀ ਰੋਡ ‘ਤੇ ਸਥਿਤ ਹੈ। ਸਾਨੂੰ ਦੋ-ਤਿੰਨ ਮਹੀਨੇ ਪਹਿਲਾਂ ਇੱਕ ਨੋਟਿਸ ਮਿਲਿਆ ਸੀ ਅਤੇ ਅਸੀਂ ਨੋਟਿਸ ਦਾ ਜਵਾਬ ਦਿੱਤਾ ਸੀ ਕਿ ਸਾਡੀ ਜ਼ਮੀਨ ਵਪਾਰਕ ਹੈ ਅਤੇ ਸਾਨੂੰ ਖੇਤੀਬਾੜੀ ਵਾਲੀ ਜ਼ਮੀਨ ਲਈ ਪੈਸੇ ਦਿੱਤੇ ਜਾ ਰਹੇ ਹਨ। ਅਜੇ ਤੱਕ ਸਾਡੇ ਖਾਤੇ ਵਿੱਚ ਕੋਈ ਪੈਸਾ ਨਹੀਂ ਆਇਆ ਹੈ ਅਤੇ ਨਾ ਹੀ ਅਸੀਂ ਕੋਈ ਪੈਸਾ ਲਿਆ ਹੈ, ਪਰ ਅੱਜ ਸਵੇਰੇ ਜਦੋਂ ਪ੍ਰਸ਼ਾਸਨ ਦੇ ਅਧਿਕਾਰੀ ਆਏ ਤਾਂ ਉਨ੍ਹਾਂ ਨੇ ਪਿੱਛੇ ਤੋਂ ਸਾਡੇ ਸ਼ੋਅਰੂਮ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ ਅਤੇ ਸਾਨੂੰ ਸਾਮਾਨ ਕੱਢਣ ਲਈ ਤਿੰਨ ਘੰਟੇ ਦਿੱਤੇ। ਉਨ੍ਹਾਂ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਐ।

LEAVE A REPLY

Please enter your comment!
Please enter your name here