ਪੰਜਾਬ ਮਲੋਟ ’ਚ ਘਰ ਨੂੰ ਅਚਾਨਕ ਅੱਗ ਲੱਗਣ ਕਾਰਨ ਭਾਰ ਨੁਕਸਾਨ; ਫਾਇਰ ਬ੍ਰਿਗੇਡ ਨੇ ਲੋਕਾਂ ਦੀ ਮਦਦ ਨਾਲ ਪਾਇਆ ਕਾਬੂ By admin - August 27, 2025 0 2 Facebook Twitter Pinterest WhatsApp ਮਲੋਟ ਦੇ ਪਟੇਲ ਨਗਰ ਇਲਾਕੇ ਅੰਦਰ ਬੀਤੀ ਦੇਰ ਰਾਤ ਹਾਲਾਤ ਉਸ ਵੇਲੇ ਅਫਰਾ-ਤਫਰੀ ਵਾਲੇ ਬਣ ਗਏ ਜਦੋਂ ਇੱਥੇ ਸਥਿਤ ਇਕ ਘਰ ਅੰਦਰ ਅਚਾਨਕ ਅੱਗ ਲੱਗ ਗਈ। ਅੱਗ ਐਨੀ ਤੇਜ਼ੀ ਨਾਲ ਫੈਲੀ ਕਿ ਉਸ ਨੇ ਵੇਖਦੇ ਹੀ ਵੇਖਦੇ ਪੂਰੇ ਘਰ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਕਾਰਨ ਘਰ ਅੰਦਰ ਪਿਆ ਸਾਰਾ ਸਾਮਾਨ, ਨਕਦੀ, ਸੋਨਾ ਅਤੇ ਬੱਚਿਆਂ ਦੇ ਸਰਟੀਫਿਕੇਟ ਸੜ ਕੇ ਸੁਆਹ ਹੋ ਗਏ। ਪਰਿਵਾਰ ਦੇ ਦੱਸਣ ਮੁਤਾਬਕ ਅੱਗ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਐ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਸਥਾਨਕ ਵਾਸੀਆਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ। ਘਰ ਦੇ ਮਾਲਕ ਅਤੇ ਅਨੁਰਾਗ ਗੁਪਤਾ ਨੇ ਦੱਸਿਆ ਕਿ ਬੱਚੇ ਬਜਾਰ ਗਏ ਹੋਏ ਸਨ ਅਤੇ ਆਪ ਬਾਹਰ ਦੁਕਾਨ ’ਤੇ ਸੀ। ਇਸੇ ਦੌਰਾਨ ਉਨ੍ਹਾਂ ਦੇ ਮਕਾਨ ਦੇ ਸਟੋਰ ਵਿਚ ਅਚਾਨਕ ਅੱਗ ਲੱਗ ਗਈ। ਅੱਗ ਏਨੀ ਭਿਆਨਕ ਰੂਪ ਲੈ ਗਈ ਕੇ ਘਰ ਦਾ ਸਾਰਾ ਸਮਾਨ ਨਕਦੀ ਸੋਨਾ ਅਤੇ ਬੱਚਿਆਂ ਦੇ ਸਾਰੇ ਸਰਟੀਫਿਕੇਟ ਵੀ ਜਲ ਗਏ। ਮੌਕੇ ਤੇ ਪੁੱਜੀ ਫਾਇਰ ਬਗ੍ਰੇਡ ਅਤੇ ਲੋਕਾ ਦੇ ਸਹਿਯੋਗ ਨਾਲ ਕਾਫੀ ਮੁਸਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਅੱਗ ਲੱਗਣ ਦੀ ਵਜ੍ਹਾਂ ਬਿਜਲੀ ਦਾ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਐ।