ਪੰਜਾਬ ਸੰਗਰੂਰ ’ਚ ਬਰਸਾਤ ਕਾਰਨ ਡਿੱਗੀ ਗਊਸ਼ਾਲਾ ਦੀ ਛੱਤ; ਡਰ ਕੇ ਭੱਜ ਜਾਣ ਕਾਰਨ ਗਊਆਂ ਦੇ ਨੁਕਸਾਨ ਤੋਂ ਬਚਾਅ By admin - August 27, 2025 0 2 Facebook Twitter Pinterest WhatsApp ਸੰਗਰੂਰ ਦੇ ਦਿੜ੍ਹਬਾ ਵਿਖੇ ਸਥਿਤ ਜਨਤਾ ਜਨਾਰਧਨ ਗਊਸ਼ਾਲਾ ਵਿਚ ਬੀਤੇ ਦਿਨ ਉਸ ਵੇਲੇ ਵੱਡਾ ਹਾਦਸਾ ਟੱਲ ਗਿਆ ਜਦੋਂ ਬਰਸਾਤ ਦੇ ਚਲਦਿਆਂ ਗਊਆਂ ਵਾਲੇ ਬਰਾਂਡੇ ਦੀ ਅਚਾਨਕ ਛੱਤ ਡਿੱਗ ਗਈ। ਗਨੀਮਤ ਇਹ ਰਹੀ ਕਿ ਛੱਤ ਤੋਂ ਪਹਿਲਾਂ ਡਿੱਗੀਆਂ ਇੱਟਾਂ ਦੇ ਖੜਕਾ ਸੁਣ ਕੇ ਸਾਰੀਆਂ ਗਊਆਂ ਬਰਾਂਡੇ ਵਿਚੋਂ ਬਾਹਰ ਗਈਆਂ ਗਈਆਂ ਸਨ, ਜਿਸ ਕਾਰਨ ਗਊਆਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਐ। ਜਾਣਕਾਰੀ ਅਨੁਸਾਰ ਘਟਨਾ ਵੇਲੇ ਬਰਾਂਡੇ ਥੱਲੇ 200 ਤੋਂ ਵਧੇਰੇ ਗਊਆਂ ਮੌਜੂਦ ਸਨ। ਗਊਆਂ ਦੇ ਭੱਜ ਕੇ ਬਾਹਰ ਨਿਕਲਣ ਤੋਂ ਬਾਅਦ ਦੇਖਦੇ ਹੀ ਦੇਖਦੇ ਦੋ ਤਿੰਨ ਡਾਂਟਾ ਹੋਰ ਡਿੱਗ ਗਈਆਂ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੇ ਗਊਸ਼ਾਲਾ ਪ੍ਰਬੰਧਕ ਕਮੇਟੀ ਦੇ ਆਗੂਆਂ ਨੇ ਮੌਕੇ ਦੇ ਜਾਇਜਾ ਲੈ ਕੇ ਪੁਖਤਾ ਪ੍ਰਬੰਧ ਹੋਣ ਦੀ ਗੱਲ ਕਹੀ ਐ। ਉਨ੍ਹਾਂ ਕਿਹ ਕਿ ਬੇਸ਼ੱਕ ਸਾਡਾ ਧਿਆਨ ਗਊਆਂ ਵੱਲ ਰਹਿੰਦਾ ਐ, ਪਰ ਜ਼ਿਆਦਾ ਮੀਂਹ ਦੇ ਚਲਦਿਆਂ ਹਾਦਸਾ ਵਾਪਰਿਆ ਐ, ਜਿਸ ਵਿਚ ਗਊਆਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਐ।