ਤਰਨ ਤਾਰਨ ਅਧੀਨ ਆਉਂਦੇ ਕਸਬਾ ਨਾਗੋਕੇ ਮੋੜ ਵਿਖੇ ਇਕ ਪਰਿਵਾਰ ਨੇ ਚੋਰੀ ਦੀ ਨੀਅਤ ਨਾਲ ਘਰ ਅੰਦਰ ਦਾਖਲ ਹੋਏ ਚੋਰ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਐ। ਪਰਿਵਾਰ ਦੇ ਦੱਸਣ ਮੁਤਾਬਕ ਮੁਲਜਮ ਉਨ੍ਹਾਂ ਦੇ ਬੱਚਿਆਂ ਦੇ ਸਕੂਲ ਵਿਚ ਬੱਸ ਡਰਾਈਵਰ ਵਜੋਂ ਕੰਮ ਕਰਦਾ ਐ। ਬੀਤੀ ਰਾਤ ਉਹ ਚੋਰੀ ਦੀ ਨੀਅਤ ਨਾਲ ਉਨ੍ਹਾਂ ਦੇ ਘਰ ਅੰਦਰ ਦਾਖਲ ਹੋਇਆ ਸੀ, ਪਰ ਪਰਿਵਾਰ ਦੇ ਜਾਗ ਪੈਣ ਕਾਰਨ ਵਾਪਸ ਪਰਤ ਗਿਆ ਸੀ।
ਚੋਰ ਦੇ ਘਰ ਅੰਦਰ ਦਾਖਲ ਹੋਣ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈਆਂ ਸੀ, ਜਿਸ ਤੋ ਪਰਿਵਾਰ ਨੇ ਉਸ ਦੀ ਪਛਾਣ ਕੀਤੀ ਅਤੇ ਅੱਜ ਫੜ ਕੇ ਪੁਲਿਸ ਹਵਾਲੇ ਕੀਤਾ ਐ। ਫੜੇ ਗਏ ਮੁਲਜਮ ਨੇ ਕੈਮਰੇ ਮੂਹਰੇ ਚੋਰੀ ਦੀ ਨੀਅਤ ਨਾਲ ਘਰ ਅੰਦਰ ਦਾਖਲ ਹੋਣ ਦੀ ਗੱਲ ਕਬੂਲੀ ਐ। ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੁਲਜਮ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਐ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ।
ਪਰਿਵਾਰ ਦੇ ਦੱਸਣ ਮੁਤਾਬਕ ਇਹ ਚੋਰ ਉਹਨਾਂ ਦੇ ਹੀ ਬੱਚਿਆਂ ਦੇ ਸਕੂਲ ਦੀ ਬੱਸ ਚਲਾਉਂਦਾ ਹੈ ਅਤੇ ਬੀਤੀ ਕੱਲ ਦੇਰ ਰਾਤ ਕੰਧ ਟੱਪ ਕੇ ਉਹਨਾਂ ਦੇ ਘਰ ਵਿੱਚ ਚੋਰੀ ਦੀ ਮੰਸ਼ਾ ਨਾਲ ਦਾਖਲ ਹੋਇਆ ਪਰ ਚੋਰੀ ਕਰਨ ਵਿੱਚ ਸਫਲ ਨਾ ਹੋ ਸਕਿਆ ਅਤੇ ਵਾਪਸ ਪਰਤ ਗਿਆ। ਇਹ ਸਾਰੀ ਘਟਨਾ ਉਹਨਾਂ ਦੇ ਘਰੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਤਾਂ ਜਦ ਫੁਟੇਜ ਵਿੱਚ ਦੇਖਿਆ ਗਿਆ ਤਾਂ ਇਸ ਚੋਰ ਨੂੰ ਘਰਦਿਆਂ ਅਤੇ ਬੱਚਿਆਂ ਵੱਲੋਂ ਪਛਾਣ ਲਿਆ ਗਿਆ ਜਦ ਅੱਜ ਸਵੇਰੇ ਫਿਰ ਉਹ ਸਕੂਲ ਬੱਸ ਲੈ ਕੇ ਬੱਚਿਆਂ ਨੂੰ ਸਕੂਲ ਲਈ ਲਿਜਾਣ ਨਾਗੋ ਕੇ ਮੋੜ ਨਜ਼ਦੀਕ ਪੁੱਜਾ ਤਾਂ ਘਰਦਿਆਂ ਵੱਲੋਂ ਉਸ ਨੂੰ ਬੱਸ ਵਿੱਚੋਂ ਉਤਾਰ ਲਿਆ ਗਿਆ ਅਤੇ ਘਰੇ ਲਿਜਾ ਕੇ ਉਸਦੀ ਛਿੱਤਰ ਪਰੇਡ ਕੀਤੀ ਤਾਂ ਉਸ ਨੇ ਮੰਨਿਆ ਕਿ ਉਹੀ ਰਾਤ ਘਰ ਵਿੱਚ ਚੋਰੀ ਕਰਨ ਆਇਆ ਸੀ। ਫਿਲਹਾਲ ਘਰ ਵਾਲਿਆਂ ਨੇ ਉਸਨੂੰ ਕਾਬੂ ਕਰਕੇ ਥਾਣਾ ਵੈਰੋਵਾਲ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।