ਤਰਨ ਤਾਰਨ ਪ੍ਰਸ਼ਾਸਨ ਵੱਲੋਂ ਪੱਟੀ ਤੋਂ ਫਿਰੋਜਪੁਰ ਜਾਂਦੀ ਸੜਕ ਬੰਦ; ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਵਧਣ ਦੇ ਚਲਦਿਆਂ ਲਿਆ ਫੈਸਲਾ

0
2

ਬੀਤੇ ਦਿਨਾਂ ਤੋਂ ਪੈ ਰਹੀ ਬਰਸਾਤ ਕਾਰਨ ਪੰਜਾਬ ਅੰਦਰ ਹਾਲਤ ਕਾਫੀ ਵਿਗੜੇ ਹੋਏ ਨੇ, ਜਿਸ ਦੇ ਚਲਦਿਆਂ ਕਈ ਸੜਕਾਂ ਤੇ ਆਵਾਜਾਈ ਪ੍ਰਭਾਵਿਤ ਹੋਈ ਐ।  ਤਾਰਨ ਤਾਰਨ ਪ੍ਰਸ਼ਾਸਨ ਨੇ ਸਤਲੁਜ ਦਰਿਆ ਅੰਦਰ ਪਾਣੀ ਦੇ ਵਧਦੇ ਪੱਧਰ ਦੇ ਚਲਦਿਆਂ ਪੱਟੀ ਤੋਂ ਫਿਰੋਜ਼ਪੁਰ ਜਾਣ ਵਾਲੇ ਰਸਤੇ ਨੂੰ ਬੰਦ ਕਰ ਦਿੱਤਾ ਐ। ਪ੍ਰਸ਼ਾਸਨ ਨੇ ਨਵੇਂ ਬਣੇ ਪੁੱਲ ਤੇ ਵੀ ਆਵਾਜਾਈ ਰੋਕ ਦਿੱਤੀ ਗਈ ਐ। ਉੱਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਦਰਿਆ ਨੇ ਉਹਨਾਂ ਦੀਆਂ ਫਸਲਾਂ ਅਤੇ ਘਰ ਤਬਾਹ ਕਰ ਦਿੱਤੇ ਨੇ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਐ ਪਰ ਪ੍ਰਸ਼ਾਸਨ ਉਹਨਾਂ ਦੀ ਕੋਈ ਸਾਰ ਨਹੀਂ ਲੈ ਰਿਹਾ। ਲੋਕਾਂ ਨੇ ਪ੍ਰਸ਼ਾਸਨ ਤੋਂ ਲੋੜੀਂਦੀ ਸਹਾਇਤਾ ਪਹੁੰਚਾਉਣ ਦੀ ਮੰਗ ਕੀਤੀ ਐ।
ਦੱਸਣਯੋਗ  ਐ ਕਿ ਬੀਤੇ ਦੋ ਦਿਨ ਤੋਂ ਰੁਕ ਰੁਕ ਕੇ ਹੋ ਰਹੀ ਬਾਰਿਸ਼ ਕਾਰਨ ਜਿੱਥੇ ਲੋਕਾਂ ਦੀਆਂ ਮੁਸੀਬਤਾਂ ਵਧੀਆਂ ਹਨ ਉਥੇ ਹੀ ਹਿਮਾਚਲ ਦੇ ਵਿੱਚ ਵੀ ਇਸ ਬਰਸਾਤ ਵੱਲੋਂ ਕਾਫੀ ਕਹਿਰ ਮਚਾਇਆ ਹੋਇਆ ਹੈ ਜਿਸ ਦੇ ਚਲਦਿਆਂ ਭਾਖੜਾ ਅਤੇ ਪੌਂਗ ਨੈਮ ਵਿੱਚ ਪਾਣੀ ਦਾ ਪੱਧਰ ਹੱਦੋਂ ਜਿਆਦਾ ਵੱਧ ਗਿਆ ਸੀ ਜਿਸ ਤੋਂ ਬਾਅਦ ਇਹ ਡੈਮਾਂ ਦੇ ਦਰ ਖੋਲ੍ਹੇ ਗਏ ਅਤੇ ਇਹਨਾਂ ਡੈਮਾਂ ਦੇ ਜ਼ਰੀਏ ਹਰੀਕੇ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵੀ ਵੱਡੇ ਪੱਧਰ ਤੇ ਵੱਧ ਗਿਆ ਹੈ ਜਿਸ ਕਾਰਨ ਲੋਕਾਂ ਦੇ ਘਰਾਂ ਵਿੱਚ ਇਹ ਪਾਣੀ ਜਾ ਵੜਿਆ ਅਤੇ 20 ਤੋਂ 25 ਪਿੰਡ ਇਸ ਪਾਣੀ ਦੀ ਮਾਰ ਹੇਠ ਆ ਗਏ ਅਤੇ ਚਾਰ ਤੋਂ ਪੰਜ ਹਜਾਰ ਏਕੜ ਝੋਨੇ ਦੀ ਫਸਲ ਵੀ ਇਸ ਬਾਣੀ ਕਾਰਨ ਬਰਬਾਦ ਹੋ ਗਈ ਹੈ। ਇਸੇ ਦੇ ਚਲਦਿਆਂ ਪ੍ਰਸ਼ਾਸਨ ਨੇ ਅਹਿਤਿਆਤ ਵਜੋਂ ਪੱਟੀ ਤੋਂ ਫਿਰੋਜ਼ਪੁਰ ਨੂੰ ਜਾਣ ਵਾਲਾ ਰਸਤਾ ਰੋਕਿਆ ਗਿਆ ਐ।

LEAVE A REPLY

Please enter your comment!
Please enter your name here