ਪੰਜਾਬ ਫਗਵਾੜਾ ਹਾਈਵੇਅ ’ਤੇ ਖੜ੍ਹੇ ਟਰੱਕ ’ਚ ਚੋਰੀ; ਸੀਟ ’ਤੇ ਪਏ ਪੈਸੇ ਤੇ ਟਾਇਰ ਲੈ ਕੇ ਫਰਾਰ By admin - August 27, 2025 0 3 Facebook Twitter Pinterest WhatsApp ਫਗਵਾੜਾ ਹਾਈਵੇਅ ’ਤੇ ਖੜ੍ਹੇ ਟਰੱਕ ਚੋਂ ਚੋਰ ਡਰਾਈਵਰ ਸੀਟ ਤੇ ਪਏ ਪੈਸੇ ਅਤੇ ਟਾਇਰ ਚੋਰੀ ਕਰ ਕੇ ਫਰਾਰ ਹੋ ਗਏ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਟਰੱਕ ਡਰਾਈਵਰ ਦਿਨੇਸ਼ ਨੇ ਦੱਸਿਆ ਕਿ ਉਹ ਕਪੂਰਥਲਾ ਤੋਂ ਗੱਡੀ ਲੋਡ ਕਰ ਕੇ ਬਨਾਰਸ ਜਾ ਰਹੇ ਸੀ ਕਿ ਫਗਵਾੜਾ ਨੇੜੇ ਗੱਡੀ ਦਾ ਟਾਇਰ ਫੱਟ ਗਿਆ। ਉਹ ਗੱਡੀ ਸੜਕ ਤੇ ਖੜ੍ਹੀ ਕਰ ਕੇ ਮੁਕੈਨਿਕ ਲੱਭ ਰਹੇ ਸਨ ਕਿ ਬਲੈਰੋ ਸਵਾਰ 6 ਮੁੰਡੇ ਉਨ੍ਹਾਂ ਨੂੰ ਜਬਰਦਸਤੀ ਗੱਡੀ ਵਿਚ ਬਿਠਾ ਕੇ 10-12 ਕਿਲੋਮੀਟਰ ਦੂਰ ਤਕ ਲੈ ਗਏ, ਜਿੱਥੇ ਕੁੱਟਮਾਰ ਤੋਂ ਬਾਅਦ ਛੱਡ ਦਿੱਤਾ, ਜਦੋਂ ਉਹ ਗੱਡੀ ਕੋਲ ਪਹੁੰਚੇ ਤਾਂ ਗੱਡੀ ਵਿਚੋਂ 5 ਹਜਾਰ ਨਕਦੀ, ਮੋਬਾਈਲ ਫੋਨ ਤੇ ਟਰੱਕ ਦਾ ਪਿਛਲਾ ਟਾਇਰ ਗਾਇਬ ਸੀ। ਪੁਲਿਸ ਨੇ ਡਰਾਈਵਰ ਦੇ ਬਿਆਨਾਂ ਤੇ ਜਾਂਚ ਸ਼ੁਰੂ ਕਰ ਦਿੱਤੀ ਐ।