ਪੰਜਾਬ ਤਰਨ ਤਾਰਨ ਦੇ ਪਿੰਡ ਗਦਾਈ ’ਚੋਂ ਸੁਰੱਖਿਅਤ ਥਾਂ ਪਹੁੰਚਾਏ ਪਾਵਨ ਸਰੂਪ; ਐਸਜੀਸੀਪੀ ਆਗੂਆਂ ਨੇ ਮੌਕੇ ’ਤੇ ਪਹੁੰਚ ਕੇ ਨਿਭਾਈ ਸੇਵਾ By admin - August 27, 2025 0 3 Facebook Twitter Pinterest WhatsApp ਪੰਜਾਬ ਅੰਦਰ ਆਏ ਹੜ੍ਹਾਂ ਕਾਰਨ ਬਹੁਤ ਸਾਰੇ ਪਿੰਡਾਂ ਦੇ ਗੁਰਦੁਆਰਾ ਸਾਹਿਬਾਨ ਅੰਦਰ ਵੀ ਪਾਣੀ ਭਰਨ ਕਾਰਨ ਪਾਵਨ ਸਰੂਪਾਂ ਨੂੰ ਸੁਰੱਖਿਅਤ ਥਾਂ ਸ਼ੁਭਾਏਮਾਨ ਕਰਨ ਦੀ ਸੇਵਾ ਚੱਲ ਰਹੀ ਐ। ਇਸੇ ਤਹਿਤ ਸ਼੍ਰੋਮਣੀ ਕਮੇਟੀ ਦੇ ਆਗੂਆਂ ਨੇ ਤਰਨ ਤਾਰਨ ਦੇ ਪਿੰਡ ਗਦਾਈ ਕੇ ਦੇ ਗੁਰਦੁਆਰਾ ਸਾਹਿਬ ਵਿਚੋਂ ਪਾਵਨ ਸਰੂਪ ਚੁੱਕ ਕੇ ਸੁਰੱਖਿਅਤ ਥਾਂ ਲਿਜਾ ਕੇ ਸੁਭਾਏਮਾਨ ਕਰਨ ਦੀ ਸੇਵਾ ਕੀਤੀ ਗਈ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਇਲਾਕੇ ਅੰਦਰ ਸਤਿਲੁਜ ਦਰਿਆ ਦੇ ਪਾਣੀ ਕਾਰਨ ਹਾਲਾਤ ਲਗਾਤਾਰ ਖਰਾਬ ਹੋ ਰਹੇ ਹਨ, ਜਿਸ ਦੇ ਚਲਦਿਆਂ ਉਹਨਾਂ ਵੱਲੋਂ ਦਰਿਆ ਦੇ ਨਾਲ ਲੱਗਦੇ ਸਾਰੇ ਪਿੰਡਾਂ ਦੇ ਗੁਰਦੁਆਰਾ ਸਾਹਿਬ ਵਿੱਚੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨੂੰ ਸੁਰੱਖਿਅਤ ਥਾਵਾਂ ’ਤੇ ਰੱਖਿਆ ਜਾ ਰਿਹਾ ਹੈ।