ਪੰਜਾਬ ਕਰਤਾਰਪੁਰ ਕੋਰੀਡੋਰ ’ਤੇ ਰਾਵੀ ਦਰਿਆ ਦੀ ਮਾਰ; ਦਰਸ਼ਨ ਸਥਲ ’ਤੇ ਬਣੇ ਧੁੱਸੀਂ ਬੰਨ ਨੂੰ ਨੁਕਸਾਨ By admin - August 27, 2025 0 2 Facebook Twitter Pinterest WhatsApp ਰਾਵੀ ਦਰਿਆ ਅੰਦਰ ਆਏ ਹੜ੍ਹਾਂ ਨੇ ਸ੍ਰੀ ਕਰਤਾਰਪੁਰ ਕੋਰੀਡੋਰ ਨੂੰ ਨੁਕਸਾਨ ਪਹੁੰਚਾਇਆ ਐ। ਦਰਿਆ ਵਿਚ ਆਏ ਪਾਣੀ ਕਾਰਨ ਕੋਰੀਡੋਰ ਦਰਸ਼ਨ ਸਥਲ ’ਤੇ ਬਣਿਆ ਧੁੱਸੀਂ ਬੰਨ ਟੁੱਟਾ ਟੁੱਟ ਗਿਆ ਹੈ। ਪੁਲ ਦੇ ਹੇਠਾਂ ਬਣੇ ਇਸ ਬੰਨ੍ਹ ਵਿਚ ਕਰੀਬ 10 ਫੁੱਟ ਚੌੜਾ ਪਾੜ ਪੈ ਗਿਆ। ਇਸ ਤੋਂ ਇਲਾਵਾ ਯਾਤਰੀ ਟਰਮੀਨਲ ਦੇ ਬਾਹਰ ਬਾਹਰ ਬੋਰੀਆਂ ਦਾ ਬਣਾਇਆ ਬੰਨ ਵੀ ਰੁੜ ਗਿਆ ਐ। ਲੋਕਾਂ ਦਾ ਕਹਿਣਾ ਹੈ ਕਿ ਪਾੜ ਦਾ ਸਥਲ ਨੂੰ ਚੜਨ ਲਈ ਬਣਾਈਆਂ ਗਈਆਂ ਪੌੜੀਆਂ ਨੂੰ ਵੀ ਢਾਹ ਲਾ ਰਿਹਾ ਅਤੇ ਪਾਣੀ ਕਾਫੀ ਤੇਜ਼ ਗਤੀ ਨਾਲ ਵਹਿ ਰਿਹਾ ਐ। ਪਿੰਡ ਪੱਖੋਕੇ ਟਾਹਲੀ ਸਾਹਿਬ ਦੇ ਵਾਸੀਆਂ ਦੇ ਦੱਸਣ ਮੁਤਾਬਕ ਬੀਤੇ ਦਿਨ ਰਾਵੀ ਦਰਿਆ ਦਾ ਪਾਣੀ ਵਧਣ ਕਾਰਨ ਦਰਸ਼ਨ ਸਥਾਲ ਦੇ ਸਾਹਮਣੇ ਲੱਗੀ ਕੰਡਿਆਲੀ ਤਾਰ ਅਤੇ ਸਰਹੱਦ ’ਤੇ ਬਣਾਏ ਗਏ ਕਰਤਾਰਪੁਰ ਲਾਂਘੇ ਦੇ ਪੁੱਲ ਹੇਠੋਂ ਦੀ ਪਾਣੀ ਤੇਜ ਵਹਾਅ ਨਾਲ ਨਿਕਲ ਰਿਹਾ ਸੀ ਉੱਥੇ ਪਾਣੀ ਦਾ ਪੱਧਰ ਵਧਣ ਤੇ ਪਾਣੀ ਸਰਹੱਦ ’ਤੇ ਦੂਰਬੀਨ ਨਾਲ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਬਣਾਏ ਗਏ ਦਰਸ਼ਨ ਸਥਲ ਨਾਲ ਬਣੀ ਧੁੱਸੀ ਬੰਨ੍ਹ ਨਾਲ ਪਾਣੀ ਲੱਗ ਗਿਆ ਸੀ ਅਤੇ ਰਾਤ ਵੇਲੇ ਜਦੋਂ ਲੋਕ ਦਰਸ਼ਨ ਸੰਸਥਾ ਦੇ ਨਾਲ ਕਰਤਾਰਪੁਰ ਲਾਂਘੇ ਦੇ ਪੁੱਲ ਹੇਠ ਬਚਾ ਲਈ ਮਿੱਟੀ ਦੀਆਂ ਬੋਰੀਆਂ ਲਗਾ ਰਹੇ ਸਨ ਤਾਂ ਬੰਨ੍ਹ ਵਿਚ ਪਾੜ ਪੈ ਗਿਆ ਐ।