ਪੰਜਾਬ ਪਠਾਨਕੋਟ ’ਚ ਚੱਕੀ ਦਰਿਆ ’ਤੇ ਬਣੇ ਰੇਲਵੇ ਪੁਲ ਨੂੰ ਨੁਕਸਾਨ; ਜੰਮੂ ਜਾਣ ਵਾਲੀ ਲਾਈਨ ਨੂੰ ਆਰਜ਼ੀ ਤੌਰ ’ਤੇ ਕੀਤਾ ਬੰਦ; ਅਪ ਲਾਈਨ ’ਤੇ ਹੋਲੀ ਰਫਤਾਰ ਨਾਲ ਆਵਾਜਾਈ ਜਾਰੀ By admin - August 27, 2025 0 2 Facebook Twitter Pinterest WhatsApp ਪਠਾਨਕੋਟ ਦੇ ਚੱਕੀ ਦਰਿਆ ਤੇ ਬਣੇ ਰੇਲਵੇ ਪੁਲ ਨੂੰ ਪਾਣੀ ਦੇ ਤੇਜ਼ ਵਹਾਅ ਕਾਰਨ ਨੁਕਸਾਨ ਪਹੁੰਚਿਆ ਐ, ਜਿਸ ਦੇ ਚਲਦਿਆਂ ਜੰਮੂ ਜਾਣ ਵਾਲੀ ਲਾਈਨ ਨੂੰ ਬੰਦ ਕਰਨਾ ਪਿਆ ਐ ਜਦਕਿ ਅਪ ਲਾਈਨ ਤੇ ਰੇਲ ਆਵਾਜਾਈ ਹੋਲੀ ਰਫਤਾਰ ਨਾਲ ਜਾਰੀ ਐ। ਇਸ ਕਾਰਨ ਪੁਲ ਦੇ ਬੇਲ ਨੂੰ ਨੁਕਸਾਨ ਪਹੁੰਚਿਆ ਐ, ਜਿਸ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਗਿਆ ਐ। ਜੰਮੂ ਡਵੀਜ਼ਨ ਦੇ ਡੀਆਰਐਮ ਵਿਵੇਕ ਵਿਰਕ ਨੇ ਮੌਕੇ ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਆਰਐਮ ਨੇ ਕਿਹਾ ਕਿ ਪਠਾਨਕੋਟ-ਜੰਮੂ ਖੇਤਰ ਵਿੱਚ ਭਾਰੀ ਬਾਰਸ਼ ਕਾਰਨ ਪੁਲ ਦੀ ਬੇਲ ਨੂੰ ਨੁਕਸਾਨ ਪਹੁੰਚਿਆ ਹੈ, ਇਸ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਲਈ, ਡਾਊਨ ਲਾਈਨ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਅਪ ‘ਤੇ ਰੇਲ ਗੱਡੀਆਂ ਹੌਲੀ ਰਫ਼ਤਾਰ ਨਾਲ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੁਲ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਮੁਰੰਮਤ ਦਾ ਕੰਮ ਪੂਰਾ ਹੋਣ ਤੋਂ ਬਾਅਦ ਹੋਰ ਜਾਣਕਾਰੀ ਮਿਲ ਸਕੇਗੀ। ਉਨ੍ਹਾਂ ਕਿਹਾ ਕਿ ਇੱਕ ਲਾਈਨ ਬੰਦ ਹੋਣ ਕਾਰਨ ਕੁਝ ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਕੁਝ ਰੇਲ ਗੱਡੀਆਂ ਨੂੰ ਦੂਜੇ ਰੂਟਾਂ ‘ਤੇ ਭੇਜ ਦਿੱਤਾ ਗਿਆ ਹੈ।