ਮੋਗਾ ਦੇ ਨਿੱਜੀ ਹਸਪਤਾਲ ’ਚ ਮਰੀਜ਼ ਵੱਲੋਂ ਸਟਾਫ ਨਾਲ ਕੁੱਟਮਾਰ; ਬਾਹਰ ਬੈਠਣ ਤੋਂ ਰੋਕਣ ਤੋਂ ਨਾਰਾਜ਼ ਹੋ ਕੇ ਕੀਤਾ ਜਾਨਲੇਵਾ ਹਮਲਾ; ਸੀਸੀਟੀਵੀ ਤਸਵੀਰਾਂ ਵਾਇਰਲ, ਪੀੜਤ ਨੇ ਮੰਗਿਆ ਇਨਸਾਫ਼

0
2

ਮੋਗਾ ਦੇ ਇੱਕ ਨਿੱਜੀ ਨਰਸਿੰਗ ਹਸਪਤਾਲ ਹਾਲਾਤ ਇਸ ਵੇਲੇ ਅਫਰਾ-ਤਫਰੀ ਵਾਲੇ ਬਣ ਗਏ ਜਦੋਂ ਇੱਥੇ ਇਕ ਸਖਸ਼ ਨੇ ਹਸਪਤਾਲ ਦੇ ਨਰਸਿੰਗ ਸਟਾਫ ਦੇ ਮੈਂਬਰ ਤੇ ਹਮਲਾ ਕਰ ਦਿੱਤਾ। ਹਮਲਾਵਰ ਇੱਥੇ ਇਲਾਜ ਲਈ ਆਏ ਮਰੀਜ ਦਾ ਰਿਸ਼ਤੇਦਾਰ ਦੱਸਿਆ ਜਾ ਰਿਹਾ ਐ। ਜਾਣਕਾਰੀ ਅਨੁਸਾਰ ਨਰਸਿੰਗ ਸਟਾਫ ਮੈਂਬਰ ਨੇ ਉਸ ਨੂੰ ਬਾਹਰ ਬੈਠਣ ਤੋਂ ਵਰਜਿਆ ਸੀ, ਜਿਸ ਤੋਂ ਨਰਾਜ ਹੋ ਕੇ ਉਸ ਨੇ ਅੰਦਰ ਆ ਕੇ ਹਮਲਾ ਕਰ ਦਿੱਤਾ। ਹਮਲੇ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ। ਰਵੀ ਨਾਮ ਦੇ ਇਸ ਸਟਾਫ ਮੈਂਬਰ ਦੇ ਸਿਰ ਵਿਚ 17 ਟਾਂਕੇ ਲੱਗੇ ਨੇ। ਪੀੜਤ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਇਨਸਾਫ ਮੰਗਿਆ ਐ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ।
ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਰਵੀ ਕੁਮਾਰ ਨੇ ਕਿਹਾ ਕਿ ਉਹ ਇੱਕ ਨਿੱਜੀ ਹਸਪਤਾਲ ਵਿੱਚ ਪੁਰਸ਼ ਨਰਸਿੰਗ ਸਟਾਫ ਵਜੋਂ ਕੰਮ ਕਰਦਾ ਹੈ ਅਤੇ ਉਹ ਉਸ ਵਾਰਡ ਵਿੱਚ ਡਿਊਟੀ ‘ਤੇ ਸੀ ਜਿੱਥੇ ਮਰੀਜ਼ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ ਅਤੇ ਮਰੀਜ਼ ਦੇ ਕੁਝ ਦੋਸਤ ਬਾਹਰ ਬੈਠੇ ਸਨ। ਜਦੋਂ ਮੈਂ ਉਨ੍ਹਾਂ ਨੂੰ ਉੱਥੇ ਬੈਠਣ ਤੋਂ ਰੋਕਿਆ ਤਾਂ ਉਹ ਕੁਝ ਸਮੇਂ ਬਾਅਦ ਮੇਰੇ ਕੋਲ ਆਏ ਅਤੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ।
ਉਨ੍ਹਾਂ ਨੇ ਲੋਹੇ ਦੀ ਤੇਜ਼ਧਾਰ ਚੀਜ਼ ਨਾਲ ਮੇਰੇ ਸਿਰ ‘ਤੇ ਕਈ ਵਾਰ ਵਾਰ ਕੀਤੇ, ਜਿਸ ਕਾਰਨ ਸਿਰ ਵਿੱਚ 17 ਟਾਂਕੇ ਲੱਗੇ ਨੇ। ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਐ। ਮੋਗਾ ਸਰਕਾਰੀ ਹਸਪਤਾਲ ਦੇ ਐਸਐਮਓ ਡਾ: ਗਗਨਦੀਪ ਨੇ ਕਿਹਾ ਕਿ ਪੀੜਤ ਇਲਾਜ ਸ਼ੁਰੂ ਕਰ ਦਿੱਤਾ ਹੈ ਜਿਸ ਦੀ  ਹਾਲਤ ਖਤਰੇ ਤੋਂ ਬਾਹਰ ਹੈ। ਇਸ ਦੀ ਐਮਐਲਆਰ ਸਬੰਧਤ ਪੁਲਿਸ ਸਟੇਸ਼ਨ ਭੇਜ ਦਿੱਤਾ ਹੈ।

LEAVE A REPLY

Please enter your comment!
Please enter your name here