ਪੰਜਾਬ ਨਾਭਾ ਜੇਲ੍ਹ ’ਚ ਮਜੀਠੀਆ ਨੂੰ ਮਿਲੇ ਅਰਸ਼ਦੀਪ ਕਲੇਰ; ਮਿਲਣੀ ਤੋਂ ਬਾਅਦ ਸਰਕਾਰ ਵੱਲ ਸਾਧੇ ਨਿਸ਼ਾਨੇ; ਕਿਹਾ, ਜੇਲ੍ਹ ਅੰਦਰ ਰੱਖਣ ਲਈ ਬਹਾਨੇ ਘੜ ਰਹੀ ਸਰਕਾਰ By admin - August 27, 2025 0 2 Facebook Twitter Pinterest WhatsApp ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਅੱਜ ਨਾਭਾ ਜੇਲ੍ਹ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਬਿਕਰਮ ਮਜੀਠਆ ਨਾਲ ਇਕ ਘੰਟੇ ਤਕ ਮੁਲਾਕਾਤ ਕੀਤੀ। ਇਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਅਰਸ਼ਦੀਪ ਕਲੇਰ ਨੇ ਕਿਹਾ ਕਿ ਸਰਕਾਰ ਮਜੀਠੀਆ ਨੂੰ ਜੇਲ੍ਹ ਅੰਦਰ ਬੰਦ ਰੱਖਣ ਲਈ ਤਰ੍ਹਾਂ ਤਰ੍ਹਾਂ ਦੇ ਬਹਾਨੇ ਘੜ ਰਹੀ ਐ। ਉਨ੍ਹਾਂ ਕਿਹਾ ਕਿ ਜਿਵੇਂ ਡਰੱਗ ਮਾਮਲੇ ਵਿਚ ਕੁੱਝ ਹੱਥ ਨਹੀਂ ਸੀ ਲੱਗਿਆ, ਉਵੇ ਹੀ ਵੱਧ ਜਾਇਦਾਦ ਮਾਮਲੇ ਵਿਚ ਵੀ ਸਰਕਾਰ ਦੇ ਹੱਥ ਖਾਲੀ ਨੇ ਅਤੇ ਹੁਣ ਉਹ ਪੁਰਾਣੇ ਕੇਸਾਂ ਵਿਚ ਉਲਝਾ ਕੇ ਮਜੀਠੀਆਂ ਨੂੰ ਅੰਦਰ ਰੱਖਣ ਦੀਆਂ ਕੋਸ਼ਿਸ਼ਾਂ ਵਿਚ ਲੱਗੀ ਹੋਈ ਐ। ਅਰਸ਼ਦੀਪ ਕਲੇਰ ਨੇ ਸਪਸ਼ਟ ਕੀਤਾ ਕਿ ਸਰਕਾਰ ਨੇ ਇਹ ਸਾਫ ਕਰ ਦਿੱਤਾ ਹੈ ਕਿ ਬਿਕਰਮ ਮਜਿਠੀਆ ਦੇ ਡਰ ਤੋਂ ਉਹਨਾਂ ਨੂੰ ਜੇਲ ਤੋਂ ਬਾਹਰ ਨਾ ਆਉਣ ਲਈ ਨਵੇਂ ਨਵੇਂ ਮਾਮਲੇ ਦਰਜ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਬਿਕਰਮ ਮਜੀਠੀਆ ਦੇ ਖਿਲਾਫ ਪਹਿਲਾ ਡਰੱਗ ਮਾਮਲੇ ਉਸ ਤੋਂ ਬਾਅਦ ਆਮਦਨ ਤੋਂ ਜਾਇਜ਼ਾਦ ਮਾਮਲੇ ਵਿੱਚ ਕੁਝ ਵੀ ਨਹੀਂ ਹੋਇਆ। ਜਿਸ ਕਰਕੇ ਹੁਣ ਇੱਕ ਹੋਰ ਮਾਮਲੇ ਨੂੰ ਜੋ ਕਿ ਮਜੀਠੀਆ ਥਾਣੇ ਵਿੱਚ ਇੱਕ ਰਜਿਸਟਰੀ ਗੁਮ ਹੋਨ ਸਬੰਧੀ ਦਰਜ ਕੀਤਾ ਗਿਆ ਸੀ। ਤਿੰਨ ਸਾਲ ਬਾਅਦ ਉਸ ਮਾਮਲੇ ਨੂੰ ਜਾਣਬੂਝ ਕੇ ਉਛਾਲਿਆ ਜਾ ਰਿਹਾ ਹੈ ਤਾਂ ਜੋ ਬਿਕਰਮ ਮਜੀਠੀਆ ਜੇਲ ਤੋਂ ਬਾਹਰ ਨਾ ਆਵੇ ਤੇ ਸਰਕਾਰ ਦੇ ਖਿਲਾਫ ਹੱਲਾ ਬੋਲ ਨਾ ਸਕੇ। ਪੰਜਾਬ ਵਿੱਚ ਹੜਾਂ ਵਰਗੀ ਸਥਿਤੀ ਸਬੰਧੀ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਸਾਰਾ ਪੰਜਾਬ ਹੜਾ ਦੀ ਮਾਰ ਹੇਠ ਜੂਝ ਰਿਹਾ ਹੈ। ਦੂਜੇ ਪਾਸੇ ਪੰਜਾਬ ਦੀ ਅਗਵਾਈ ਕਰਨ ਵਾਲੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਕਿਸੇ ਹੋਰ ਸੂਬੇ ਵਿੱਚ ਮਹਿਮਾਨਬਾਜ਼ੀ ਕਰਵਾ ਰਹੇ ਹਨ। ਉਹਨਾਂ ਕਿਹਾ ਕਿ ਅੱਜ ਲੋੜ ਹੈ ਪੰਜਾਬ ਨੂੰ ਹੜਾਂ ਦੀ ਮਾਰ ਤੋਂ ਬਚਾਉਣ ਲਈ ਚੰਗੇ ਨਿਰਦੇਸ਼ ਦੇਣ ਦੀ ਅਤੇ ਲੋਕਾਂ ਨੂੰ ਇਸ ਮੁਸੀਬਤ ਤੋਂ ਬਚਾਉਣ ਲਈ ਚੰਗੇ ਪ੍ਰਬੰਧ ਕਰਨ ਦੀ। ਰਾਸ਼ਨ ਕਾਰਡ ਕੱਟਣ ਸਬੰਧੀ ਵੀ ਉਨਾਂ ਨੇ ਸਪਸ਼ਟ ਕੀਤਾ ਕਿ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਲੱਖਾਂ ਲੋਕਾਂ ਨੂੰ 2 ਰੁਪਏ ਕਿਲੋ ਕਣਕ ਅਤੇ 20 ਰੁਪਏ ਕਿਲੋ ਦਾਲ ਦੀ ਸ਼ੁਰੂਆਤ ਪੰਜਾਬ ਦੇ ਖਜ਼ਾਨੇ ਵਿੱਚੋਂ ਕੀਤੀ ਸੀ। ਜਿਸ ਨੂੰ ਪਿਛਲੀ ਕਾਂਗਰਸ ਸਰਕਾਰ ਅਤੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬੰਦ ਕਰ ਦਿੱਤਾ। ਇਸ ਦੌਰਾਨ ਲੱਖਾਂ ਲੋਕਾਂ ਦੇ ਕਾਰਡ ਕੱਟ ਕੇ ਨਵੇਂ ਕਾਰਡ ਤਾਂ ਕੀ ਬਣਾਣੇ ਸਨ। ਲੋਕਾਂ ਨੂੰ ਰਾਸ਼ਨ ਤੋਂ ਵਾਂਝੇ ਕਰ ਦਿੱਤਾ ਗਿਆ।ਇਸ ਮਾਮਲੇ ਤੇ ਕੇਂਦਰ ਸਰਕਾਰ ਅਤੇ ਪੰਜਾਬ ਦੀ ਮੌਜੂਦਾ ਸਰਕਾਰ ਲੋਕਾਂ ਨਾਲ ਧੋਖਾ ਕਰ ਰਹੀ ਹੈ।