ਪੰਜਾਬ ਗੁਰਦਾਸਪੁਰ ਦੇ ਨਵੋਦਿਆ ਸਕੂਲ ਅੰਦਰ ਫਸੇ 400 ਵਿਦਿਆਰਥੀ; ਹੜ੍ਹ ਕਾਰਨ ਅੰਦਰ ਫਸੇ ਵਿਦਿਆਰਥੀ ਤੇ 150 ਦੇ ਕਰੀਬ ਮੁਲਾਜ਼ਮ; ਪ੍ਰਸ਼ਾਸਨ ਵੱਲੋਂ ਸਾਰ ਨਾ ਲੈਣ ਕਾਰਨ ਮਾਪਿਆਂ ਅੰਦਰ ਗੁੱਸੇ ਦੀ ਲਹਿਰ By admin - August 27, 2025 0 3 Facebook Twitter Pinterest WhatsApp ਗੁਰਦਾਸਪੁਰ ਅਧੀਨ ਆਉਂਦੇ ਪਿੰਡ ਦਬੂੜੀ ਵਿਖੇ ਜਵਾਹਰ ਨਵੋਦਿਆ ਵਿਦਿਆਲਿਆ ਵਿਖੇ ਰਹਿ ਰਹੇ 400 ਤੋਂ ਵਧੇਰੇ ਵਿਦਿਆਰਥੀ ਰਾਵੀ ਵਿੱਚ ਹੜ੍ਹ ਆਉਣ ਕਾਰਨ ਸਕੂਲ ਅੰਦਰ ਫਸ ਗਏ ਹਨ। ਸਕੂਲ ਵਿੱਚ ਰਾਤ ਕਰੀਬ ਡੇਢ ਵਜੇ ਪਾਣੀ ਆਉਣਾ ਸ਼ੁਰੂ ਹੋ ਗਿਆ ਜਿਸ ਤੋਂ ਬਾਅਦ ਵਿਦਿਆਰਥੀਆਂ ਨੂੰ ਤੀਸਰੀ ਮੰਜ਼ਿਲ ਤੇ ਚੜਾਇਆ ਗਿਆ। ਪਰ ਹੁਣ ਪਾਣੀ ਇਨਾ ਜਿਆਦਾ ਵੱਧ ਗਿਆ ਹੈ ਕਿ ਬੱਚਿਆਂ ਦਾ ਸਕੂਲ ਵਿਚੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਐ, ਜਿਸ ਦੇ ਚਲਦਿਆਂ ਮਾਪਿਆਂ ਅੰਦਰ ਚਿੰਤਾ ਪਾਈ ਜਾ ਰਹੀ ਐ। ਖਬਰਾਂ ਮੁਤਾਬਕ ਅਜੇ ਤਕ ਕੋਈ ਪ੍ਰਸ਼ਾਸਨਿਕ ਅਧਿਕਾਰੀ ਸਕੂਲ ਅੰਦਰ ਫਸੇ ਵਿਦਿਆਰਥੀਆਂ ਤੇ ਸਟਾਫ ਦੀ ਸਾਰ ਲੈਣ ਨਹੀਂ ਪਹੁੰਚਿਆ। ਜਿਸ ਕਾਰਨ ਲੋਕਾਂ ਅੰਦਰ ਗੁੱਸ ਪਾਇਆ ਜਾ ਰਿਹਾ ਐ। ਮਾਪਿਆਂ ਨੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਮੰਗ ਕੀਤੀ ਐ।