ਛੇਹਰਟਾ ਥਾਣੇ ਦੇ ਐਸਐਚਓ ਦਾ ਵਿਲੱਖਣ ਉਪਰਾਲਾ; ਸਰੀਰਕ ਪੱਖੋਂ ਵਿਕਲਾਂਗ ਨੌਜਵਾਨ ਨੂੰ ਲੈ ਕੇ ਦਿੱਤਾ ਨਵਾਂ ਫੋਨ

0
2

ਅੰਮ੍ਰਿਤਸਰ ਅਧੀਨ ਆਉਂਦੇ ਥਾਣਾ ਛੇਹਰਟਾ ਵਿਖੇ ਤੈਨਾਤ ਐਸਐਚਓ ਵੱਲੋਂ ਇਕ ਜ਼ਰੂਰਤਮੰਦ ਵਿਕਲਾਂਗ ਨੌਜਵਾਨ ਨੂੰ ਨਵਾਂ ਫੋਨ ਮੁਹੱਈਆ ਕਰਵਾਇਆ ਗਿਆ ਐ। ਜਾਣਕਾਰੀ ਅਨੁਸਾਰ ਕੁਰਕਰੇ ਵੇਚਣ ਵਾਲੇ ਇਸ ਵਿਕਲਾਂਗ ਨੌਜਵਾਨ ਦਾ ਫੋਨ ਕਿਧਰੇ ਗੁੰਮ ਹੋ ਗਿਆ ਸੀ ਜਿਸ ਨੂੰ ਲੱਭਣ ਲਈ ਉਹ ਵਾਰ ਵਾਰ ਥਾਣੇ ਦੇ ਚੱਕਰ ਕੱਟ ਰਿਹਾ ਸੀ। ਜਦੋਂ ਥਾਣੇ ਦੇ ਐਸਐਚਓ ਵਿਨੋਦ ਸ਼ਰਮਾ ਨੂੰ ਨੌਜਵਾਨ ਦੀ ਦਿੱਕਤ ਦਾ ਪਤਾ ਚੱਲਿਆ ਤਾਂ ਉਨ੍ਹਾਂ ਨੇ ਇਸ ਨੌਜਵਾਨ ਨੂੰ ਨਵਾਂ ਫੋਨ ਲੈ ਕੇ ਦਿੱਤਾ ਐ।
ਸੁੰਦਰਮ ਕੁਮਾਰ ਨਾਮ ਦੇ ਨੌਜਵਾਨ ਦੇ ਦੱਸਣ ਮੁਤਾਬਕ ਉਸ ਨੇ ਕੁਰਕੁਰੇ ਤੇ ਟੌਫੀਆਂ ਵੇਚ ਕੇ ਕਾਫੀ ਮਿਹਨਤ ਬਾਅਦ ਫੋਨ ਖਰੀਦਿਆ ਸੀ ਜੋ ਕਿਧਰੇ ਗੁੰਮ ਹੋ ਗਿਆ ਸੀ, ਜਿਸ ਬਾਰੇ ਪੁਲਿਸ ਕੋਲ ਸ਼ਿਕਾਇਤ ਕੀਤ ਗਈ ਸੀ। ਉਨ੍ਹਾਂ ਕਿਹਾ ਕਿ ਕਿ ਐਸਐਚਓ ਵਲੋਂ ਉਸਦੀ ਮੁਸ਼ਕਿਲ ਨੂੰ ਸਮਝਦਿਆ ਨਵਾਂ ਫੋਨ ਲੈ ਕੇ ਦਿੱਤਾ ਗਿਆ ਐ। ਨੌਜਵਾਨ ਨੇ ਪੁਲਿਸ ਅਧਿਕਾਰੀ ਦਾ ਧੰਨਵਾਦ ਕੀਤਾ ਐ।
ਇਸ ਸੰਬਧੀ ਗਲਬਾਤ ਕਰਦੀਆ ਵਿਕਲਾਂਗ ਨੋਜਵਾਨ ਸੁੰਦਰਮ ਕੁਮਾਰ ਅਤੈ ਉਸਦੇ ਸਾਥੀ ਜਤਿੰਦਰ ਸਿੰਘ ਨੇ ਦੱਸਿਆ ਕਿ ਉਹ ਕੁਰਕਰੇ ਅਤੇ ਬਚਿਆ ਦੇ ਬਿਸਕੁਟ ਟੋਫੀਆ ਵੇਚ ਮਿਹਨਤ ਕਰਦਾ ਹੈ ਅਤੇ ਉਸੇ ਵਿਚੋ ਪੈਸੇ ਜੋੜ ਉਸਨੇ ਇਕ ਮੋਬਾਈਲ ਫੋਨ ਖਰੀਦਿਆ ਸੀ ਪਰ ਮੋਬਾਈਲ ਗੁੰਮ ਹੌਣ ਤੇ ਜਦੋ ਉਹ ਬਾਰ ਬਾਰ ਥਾਣੇ ਦੇ ਚਕਰ ਕਟ ਰਿਹਾ ਸੀ ਤਾਂ ਐਸਐਚਓ ਛੇਹਰਟਾ ਵਲੋ ਉਸਦੀ ਮੁਸ਼ਕਿਲ ਨੂੰ ਸਮਝਦਿਆ ਉਸਨੂੰ ਇਕ ਨਵਾਂ ਫੋਨ ਭੇਟ ਕੀਤਾ ਜਿਸਦੇ ਚਲਦੇ ਪੁਲਿਸ ਦੇ ਇਸ ਉਪਰਾਲੇ ਦੀ ਹਰ ਪਾਸੇ ਸਲਾਘਾ ਹੋ ਰਹੀ ਹੈ।
ਇਸ ਬਾਰੇ ਪੁੱਛੇ ਜਾਣ ਤੇ ਐਸਐਚਓ ਛੇਹਰਟਾ ਵਿਨੋਦ ਸ਼ਰਮਾ ਨੇ ਦੱਸਿਆ ਕਿ ਜਦੋਂ ਮੈਂ ਇਸ ਨੌਜਵਾਨ ਨੂੰ ਬਾਰ ਬਾਰ ਥਾਣੇ ਦੇ ਚੱਕਰ ਕਟਦੇ ਦੇਖਿਆ ਤਾਂ ਮੈਨੂੰ ਖੁਦ ਨੂੰ ਬਹੁਤ ਸ਼ਰਮ ਮਹਿਸੂਸ ਹੋਈ ਅਤੇ ਮੈਂ ਇਸਦੇ ਹਾਲਾਤ ਨੂੰ ਸਮਝਦਿਆ ਟੈਕਨੀਕਲ ਟੀਮ ਦੀ ਸਪੋਰਟ ਨਾਲ ਕੇਸ ֦ਤੇ ਕੰਮ ਕੀਤਾ ਅਤੇ ਇਕ ਨਵਾਂ ਫੋਨ ਇਸਨੂੰ ਭੇਟ ਕੀਤਾ ਗਿਆ ਹੈ। ਬਾਕੀ ਅਸੀਂ ਜਾਂਚ ਕਰਾਗੇ ਕਿ ਆਖਿਰ ਕਿਉਂ ਇਸਨੂੰ ਥਾਣੇ ਵਿਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਐ।

LEAVE A REPLY

Please enter your comment!
Please enter your name here