ਪੰਜਾਬ ਮੋਗਾ ਪੁਲਿਸ ਵੱਲੋਂ ਫਿਰੌਤੀ ਮੰਗਣ ਮਾਮਲੇ ਦਾ ਮੁਲਜ਼ਮ ਗ੍ਰਿਫਤਾਰ; ਗੈਂਗਸਟਰ ਲੰਡਾ ਹਰੀਕੇ ਦੇ ਨਾਮ ’ਤੇ ਮੰਗੀ ਸੀ 15 ਲੱਖ ਦੀ ਫਿਰੌਤੀ By admin - August 26, 2025 0 2 Facebook Twitter Pinterest WhatsApp ਮੋਗਾ ਪੁਲਿਸ ਨੇ ਫਿਰੌਤੀ ਮੰਗਣ ਮਾਮਲੇ ਵਿਚ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਐ। ਫੜੇ ਗਏ ਮੁਲਜਮ ਦੀ ਪਛਾਣ ਬਲਜੀਤ ਸਿੰਘ ਵਾਸੀ ਪਿੰਡ ਮਹਿਲ ਤਲਵੰਡੀ ਵਜੋਂ ਹੋਈ ਐ। ਮੁਲਜਮ ਨੇ ਕੋਟ ਈਸੇ ਖਾਂ ਕਸਬੇ ਨਾਲ ਸਬੰਧਤ ਇਕ ਸਖਸ ਤੋਂ 15 ਲੱਖ ਫਿਰੌਤੀ ਦੀ ਮੰਗ ਕੀਤੀ ਸੀ। ਮੁਲਜਮ ਨੇ ਗੈਂਗਸਟਰ ਲੰਡਾ ਹਰੀਕੇ ਦਾ ਨਾਮ ਵਰਤਦਿਆਂ ਮੰਗ ਪੂਰੀ ਨਾ ਹੋਣ ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਪੁਲਿਸ ਨੇ ਪੀੜਤ ਦੀ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਬਲਜੀਤ ਸਿੰਘ ਨੂੰ ਟਰੇਸ ਕਰ ਕੇ ਗ੍ਰਿਫਤਾਰ ਕੀਤਾ ਐ। ਪੁਲਿਸ ਵੱਲੋਂ ਮੁਲਜਮ ਦਾ ਰਿਮਾਂਡ ਹਾਸਲ ਕਰ ਕੇ ਅਗਲੀ ਪੁਛਗਿੱਛ ਕੀਤੀ ਜਾਵੇਗੀ। ਪੁਲਿਸ ਸੂਤਰਾਂ ਮੁਤਾਬਕ ਮੁਲਜਮ ਵੱਲੋਂ ਹੋਰ ਵੀ ਕਈ ਲੋਕਾਂ ਨੂੰ ਧਮਕੀ ਕਾਲਾਂ ਕਰ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਮੁਲਜਮ ਦੇ ਫੜੇ ਜਾਣ ਬਾਅਦ ਲੋਕਾਂ ਨੂੰ ਅਜਿਹੇ ਧਮਕੀ ਫੋਨਾਂ ਤੋਂ ਰਾਹਤ ਮਿਲੇਗੀ।