ਪੰਜਾਬ ਬਰਨਾਲਾ ’ਚ ਸਵਾਰੀਆਂ ਨਾਲ ਭਰੀ ਬੱਸ ਨੂੰ ਹਾਦਸਾ; ਕਈ ਸਵਾਰੀਆਂ ਜ਼ਖਮੀ, ਜਾਨੀ ਨੁਕਸਾਨ ਤੋਂ ਬਚਾਅ By admin - August 26, 2025 0 2 Facebook Twitter Pinterest WhatsApp ਭਾਰੀ ਬਰਸਾਤਾਂ ਦੇ ਚਲਦਿਆਂ ਸੜਕਾਂ ਤੇ ਇਕੱਠਾ ਹੋਇਆ ਪਾਣੀ ਹਾਦਸਿਆਂ ਦੀ ਵਜ੍ਹਾ ਬਣ ਰਿਹਾ ਐ। ਅਜਿਹਾ ਹੀ ਮਾਮਲਾ ਬਰਨਾਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਸਵਾਰੀਆਂ ਨਾਲ ਭਰੀ ਇਕ ਬੱਸ ਸੜਕ ਤੇ ਚਿੱਕਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿਚ ਕਈ ਸਵਾਰੀਆਂ ਦੇ ਸੱਟਾਂ ਲੱਗੀਆਂ ਨੇ ਜਦਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਐ। ਜ਼ਖਮੀਆਂ ਦਾ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਇਲਾਜ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਇਹ ਬੱਸ ਬਠਿੰਡਾ ਤੋਂ ਸ਼ਿਮਲਾ ਜਾ ਰਹੀ ਕਿ ਬਰਨਾਲਾ ਟੀ-ਪੁਆਇੰਟ ਨੇੜੇ ਇਕ ਕਾਰ ਨੇ ਅਚਾਨਕ ਬਰੇਕ ਲਗਾਈ। ਬੱਸ ਡਰਾਈਵਰ ਨੇ ਵੀ ਬਰੇਕ ਲਗਾਈ, ਜਿਸ ਨੇ ਚਿੱਕੜ ਕਾਰਨ ਕੰਮ ਨਹੀਂ ਕੀਤਾ, ਜਿਸ ਕਾਰਨ ਹਾਦਸਾ ਵਾਪਰ ਗਿਆ। ਘਟਨਾ ਅੱਜ ਸਵੇਰੇ 8 ਵਜੇ ਦੇ ਕਰੀਬ ਦੀ ਐ। ਇਸ ਹਾਦਸੇ ਵਿਚ ਕਈ ਯਾਤਰੀ ਜ਼ਖਮੀ ਹੋ ਗਏ। ਹਾਦਸੇ ਵਿਚ ਬੱਸ ਡਰਾਈਵਰ ਵੀ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀਆਂ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਸਿਵਲ ਹਸਪਤਾਲ ਬਰਨਾਲਾ ਦੀ ਡਿਊਟੀ ਡਾਕਟਰ ਮੈਡਮ ਗੁਰਮੇਲ ਕੌਰ ਨੇ ਦੱਸਿਆ ਕਿ ਡਰਾਈਵਰ ਸਮੇਤ ਲਗਭਗ 11 ਜ਼ਖਮੀ ਸਾਡੇ ਕੋਲ ਪਹੁੰਚੇ, ਜਿਨ੍ਹਾਂ ਦਾ ਮੈਡੀਕਲ ਟੀਮ ਇਲਾਜ ਕਰ ਰਹੀ ਹੈ ਡਰਾਈਵਰ ਦੇ ਦੱਸਣ ਮੁਤਾਬਕ ਬੱਸ ਅੱਜ ਸਵੇਰੇ 7 ਵਜੇ ਦੇ ਕਰੀਬ ਬਠਿੰਡਾ ਤੋਂ ਸ਼ਿਮਲਾ ਲਈ ਰਵਾਨਾ ਹੋਈ ਸੀ। ਜਦੋਂ ਇਹ ਬਰਨਾਲਾ ਟੀ-ਪੁਆਇੰਟ ਨੇੜੇ ਪਹੁੰਚੀ ਤਾਂ ਇੱਕ ਕਾਰ ਨੇ ਬ੍ਰੇਕ ਲਗਾਈ। ਚਿੱਕੜ ਕਾਰਨ ਬੱਸ ਦੀਆਂ ਬ੍ਰੇਕਾਂ ਕੰਮ ਨਹੀਂ ਕਰ ਰਹੀਆਂ ਸਨ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਅਤੇ ਹੋਰ ਕਈ ਵਾਹਨ ਇਸਦੀ ਲਪੇਟ ਵਿੱਚ ਆ ਗਏ ਹਨ, ਜਿਨ੍ਹਾਂ ਵਿੱਚ ਸਵਾਰ ਯਾਤਰੀ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਕਈਆਂ ਨੂੰ ਨਿੱਜੀ ਹਸਪਤਾਲਾਂ ਵਿੱਚ ਵੀ ਦਾਖਲ ਕਰਵਾਇਆ ਗਿਆ ਹੈ।