ਸੌਰਭ ਭਾਰਦਵਾਜ ’ਤੇ ਈਡੀ ਦੀ ਰੇਡ ਮੁੱਦੇ ’ਤੇ ਸਿਆਸਤ ਗਰਮਾਈ; ਆਪ ਆਗੂਆਂ ਨੇ ਕਾਰਵਾਈ ਨੂੰ ਦੱਸਿਆ ਧਿਆਨ ਭਟਕਾਉਣ ਦੀ ਕਾਰਵਾਈ

0
3

-‘ਆਪ’ ਆਗੂ ਸੌਰਵ ਭਾਰਦਵਾਜ ਦੇ ਘਰ ਅੱਜ ਈਡੀ ਵੱਲੋਂ ਰੇਡ ਕੀਤੀ ਗਈ। ਈਡੀ ਦੀ ਕਾਰਵਾਈ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਪ੍ਰਤੀਕਰਮ ਦਿੱਤੇ ਗਏ। ਪਾਰਟੀ ਦੇ ਸੀਨੀਅਰ ਆਗੂ ਬਲਰਾਜ ਪੰਨੂ ਨੇ ਇਸ ਨੂੰ ਪ੍ਰਧਾਨ ਮੰਤਰੀ ਦੀ ਡਿਗਰੀ ਮਾਮਲੇ ਤੋਂ ਧਿਆਨ ਹਟਾਉਣ ਦੀ ਕਾਰਵਾਈ ਕਰਾਰ ਦਿੱਤਾ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਬਲਰਾਜ ਪੰਨੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਡਿਗਰੀ ਨੂੰ ਲੈ ਕੇ ਕਾਫੀ ਚਰਚਾਵਾਂ ਚੱਲ ਰਹੀਆਂ ਨੇ, ਜਿਸ ਤੋਂ ਲੋਕਾਂ ਧਿਆਨ ਹਟਾਉਣ ਖਾਤਰ ਕੇਂਦਰ ਨੇ ਈਡੀ ਨੂੰ ਸਰਗਰਮ ਕੀਤਾ ਐ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਹਿਲਾਂ ਵੀ ਵਿਰੋਧੀਆਂ ਨੂੰ ਦਬਾਉਣ ਲਈ ਈਡੀ ਦੀ ਵਰਤੋਂ ਕੀਤੀ ਜਾਂਦੀ ਰਹੀ ਐ ਅਤੇ ਇਹ ਕਾਰਵਾਈ ਵੀ ਇਸੇ ਦਾ ਹੀ ਹਿੱਸਾ ਐ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਿਰੋਧੀਆਂ ਦੀ ਆਵਾਜ ਬੰਦ ਕਰਨ ਲਈ ਸੰਸਦ ਵਿਚ ਕਾਨੂੰਨ ਵੀ ਲੈ ਕੇ ਆਈ ਐ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਸਰਕਾਰ ਨੇ ਕਈ ਆਪ ਆਗੂਆਂ ਨੂੰ ਅਜਿਹੇ ਇਲਜਾਮ ਲਾ ਕੇ ਜੇਲ੍ਹ ਅੰਦਰ ਬੰਦ ਕੀਤਾ ਸੀ ਅਤੇ ਬਾਅਦ ਵਿਚ ਕੇਂਦਰੀ ਏਜੰਸੀਆਂ ਕੋਈ ਸਬੂਤ ਪੇਸ਼ ਨਹੀਂ ਸੀ ਕਰ ਸਕੀਆਂ।
ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਈਡੀ ਦੀ ਰੇਡ ਨੂੰ ਸਿਰਫ ਇਕ ਡਰਾਮਾ ਕਰਾਰ ਦਿੱਤਾ ਐ।  ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਅੰਦਰ ਮੋਦੀ ਦੀ ਡਿਗਰੀ ਨੂੰ ਲੈ ਕੇ ਚਰਚਾ ਛਿੜੀ ਹੋਈ ਹੈ ਅਤੇ ਉਸ ਪਾਸੇ ਤੋਂ ਧਿਆਨ ਹਟਾਉਣ ਲਈ ਈਡੀ ਵੱਲੋਂ ਸੌਰਵ ਭਾਰਦਵਾਜ ਦੇ ਘਰ ਛਾਪਾ ਮਾਰਿਆ ਗਿਆ ਹੈ। ਇਸੇ ਤਰ੍ਹਾਂ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਨੇ ਆਪਣੇ ਸ਼ੋਸਲ ਮੀਡੀਆ ਅਕਾਊਂਟ ’ਤੇ ਲਿਖਿਆ ਕਿ ਅੱਜ ਸੌਰਵ ਭਾਰਦਵਾਜ ਦੇ ਘਰ ਛਾਪਾ ਕਿਉਂ ਮਾਰਿਆ ਗਿਆ? ਕਿਉਂਕਿ ਦੇਸ਼ ਭਰ ’ਚ ਮੋਦੀ ਦੀ ਡਿਗਰੀ ’ਤੇ ਸਵਾਲ ਉਠਾਏ ਜਾ ਰਹੇ ਹਨ। ਕੀ ਮੋਦੀ ਦੀ ਡਿਗਰੀ ਜਾਅਲੀ ਹੈ? ਇਸ ਚਰਚਾ ਤੋਂ ਧਿਆਨ ਹਟਾਉਣ ਲਈ ਛਾਪਾ ਮਾਰਿਆ ਗਿਆ। ਉਨ੍ਹਾਂ ਅੱਗੇ ਲਿਖਿਆ ਕਿ ਜਿਸ ਸਮੇਂ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ, ਉਸ ਸਮੇਂ ਸੌਰਵ ਭਾਰਦਵਾਜ ਮੰਤਰੀ ਵੀ ਨਹੀਂ ਸਨ।
ਇਸੇ ਤਰ੍ਹਾਂ ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਲਿਖਿਆ ਕਿ ‘ਕੱਲ ਤੋਂ ਪੂਰੇ ਦੇਸ਼ ’ਚ ਮੋਦੀ ਦੀ ਡਿਗਰੀ ਨੂੰ ਲੈ ਕੇ ਚਰਚਾ ਹੈ,’ ਇਹ ਰੇਡ ਉਸ ਤੋਂ ਧਿਆਨ ਭਟਕਾਉਣ ਲਈ ਕੀਤੀ ਗਈ ਹੈ। ਇਸੇ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸ਼ੋਸਲ ਮੀਡੀਆ ਅਕਾਊਂਟ ’ਤੇ ਲਿਖਿਆ ਕਿ ਲੋਕਾਂ ਦਾ ਧਿਆਨ ਭਟਕਾਉਣ ਲਈ ਕੀਤੀ ਗਈ ਈਡੀ ਵੱਲੋਂ ਰੇਡ’  ਕਿਉਂਕਿ ਇਸ ਸਮੇਂ ਮੋਦੀ ਦੀ ਡਿਗਰੀ ਨੂੰ ਲੈ ਪੂਰੇ ਦੇਸ਼ ਅੰਦਰ ਚਰਚਾ ਹੈ।
ਉਧਰ ਦਿੱਲੀ ਦੀ ਰੇਖਾ ਗੁਪਤਾ ਸਰਕਾਰ ’ਚ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਵੱਲੋਂ ਈਡੀ ਦੀ ਰੇਡ ਦਾ ਸਵਾਗਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੌਰਵ ਭਾਰਦਵਾਜ ਜੋ ਇਸ ਸਮੇਂ ਦਿੱਲੀ ‘ਆਪ’ ਦੇ ਪ੍ਰਧਾਨ ਹਨ, ਇਨ੍ਹਾਂ ਨੇ ਦਿੱਲੀ ’ਚ 13 ਹਸਪਤਾਲ ਬਣਾਉਣ ਦੇ ਨਾਂ ’ਤੇ ਕਰੋੜਾਂ ਰੁਪਏ ਇਕੱਠੇ ਕੀਤੇ, ਨਾ ਤਾਂ ਇਹ ਹਸਪਤਾਲ ਬਣੇ ਬਲਕਿ ਇਨ੍ਹਾਂ ਵੱਲੋਂ ਕਰੋੜਾਂ ਰੁਪਏ ਦੀ ਮਸ਼ੀਨਰੀ ਲਿਆ ਕੇ ਇਥੇ ਡੰਪ ਕੀਤੀ ਗਈ ਜੋ ਚੱਲਣ ਦੇ ਯੋਗ ਹੀ ਨਹੀਂ ਸੀ।

LEAVE A REPLY

Please enter your comment!
Please enter your name here