ਫਿਰੋਜ਼ਪੁਰ ਦੇ ਸਰਹੱਦੀ ਪਿੰਡ ਗੱਟੀ ਰਾਜੋ ਕੇ ’ਚ ਟੁੱਟਿਆ ਬੰਨ; ਲੋਕਾਂ ਨੇ ਪ੍ਰਸ਼ਾਸਨ ’ਤੇ ਲਾਏ ਅਣਗਹਿਲੀ ਵਰਤਣ ਦੇ ਲਾਏ ਇਲਜ਼ਾਮ ਕਿਹਾ, ਅਗਾਉਂ ਚਿਤਾਵਨੀ ਦੇ ਬਾਵਜੂਦ ਮਜਬੂਤੀ ’ਚ ਕੀਤੀ ਖਾਨਾਪੂਰਤੀ

0
2

ਫਿਰੋਜ਼ਪੁਰ ਦੇ ਸਹਹੱਦੀ ਪਿੰਡ ਗੱਟੀ ਰਾਜੋ ਕੇ ਦਾ ਬੰਨ ਟੁੱਟਿਆ ਬੰਨ ਟੁੱਟਣ ਨਾਲ ਲੋਕਾਂ ਦੇ ਖੇਤਾਂ ਅਤੇ ਘਰਾਂ ਅੰਦਰ ਪਾਣੀ ਭਰ ਗਿਆ ਐ। ਸਥਾਨਕ ਵਾਸੀਆਂ ਨੇ ਬੰਨ ਦੇ ਟੁੱਟਣ ਲਈ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਦੱਸਿਆ ਐ। ਲੋਕਾਂ ਦਾ ਇਲਜਾਮ ਐ ਕਿ ਉਨ੍ਹਾਂ ਨੇ ਕਈ ਦਿਨ ਪਹਿਲਾਂ ਹੀ ਪ੍ਰਸ਼ਾਸਨ ਨੂੰ ਬੰਨ ਦੇ ਕਮਜ਼ੋਰ ਹੋਣ ਬਾਰੇ ਦੱਸ ਦਿੱਤਾ ਸੀ ਪਰ ਪ੍ਰਸ਼ਾਸਨ ਨੇ ਖਾਨਾਪੂਰਤੀ ਕਰਵਾਉਣ ਲਈ ਨਰੇਗਾ ਮਜ਼ਦੂਰਾਂ ਨੂੰ ਬੰਨ ਦੀ ਮਜਬੂਤੀ ਲਈ ਲਗਾ ਦਿੱਤਾ ਸੀ, ਜਿਸ ਦੇ ਚਲਦਿਆਂ ਬੰਨ ਪਾਣੀ ਦੇ ਇਕ ਝਟਕੇ ਨਾਲ ਹੀ ਟੁੱਟ ਗਿਆ ਐ। ਲੋਕਾਂ ਨੇ ਸੈਂਕੜੇ ਏਕੜ ਫਸਲਾਂ ਤੇ ਘਰਾਂ ਦੇ ਨੁਕਸਾਨ ਲਈ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਦੱਸਿਆ ਐ।
ਦੱਸਣਯੋਗ ਐ ਇਕ ਹਰੀਕੇ ਹੈਡ ਤੋਂ ਇਕ ਲੱਖ 80 ਹਜ਼ਾਰ ਕਿਊਸਿਕ ਪਾਣੀ ਛੱਡਣ ਨਾਲ ਫਿਰੋਜ਼ਪੁਰ ਦੇ ਸਰਹੱਦੀ ਪਿੰਡਾਂ ਵਿੱਚ ਪਾਣੀ ਵੜਨਾ ਸ਼ੁਰੂ ਹੋ ਗਿਆ ਹੈ ਅਤੇ ਭਾਰਤ ਪਾਕਿਸਤਾਨ ਸਰਹੱਦ ਤੇ ਮੌਜੂਦ ਪਿੰਡ ਗੱਡੀ ਰਾਜੋ ਕੇ ਵਿਖੇ ਵੀ ਸਤਲੁਜ ਦਾ ਇੱਕ ਬਨ ਟੁੱਟ ਗਿਆ ਹੈ ਜਿਸ ਨਾਲ ਪਾਣੀ ਖੇਤਾਂ ਅਤੇ ਘਰਾਂ ਵਿੱਚ ਜਾਣਾ ਸ਼ੁਰੂ ਹੋ ਗਿਆ ਹੈ। ਪਾਣੀ ਦਾ ਤੇਜ਼ ਵਹਾਅ ਨੇ ਕੁੱਝ ਹੀ ਘੰਟਿਆਂ ਵਿੱਚ ਸੈਂਕੜਾ ਏਕੜ ਫਸਲ ਨੂੰ ਖਰਾਬ ਕਰ ਦਿੱਤਾ।
ਸਥਾਨਕ ਵਾਸੀਆਂ ਨੇ ਆਰੋਪ ਲਗਾਇਆ ਹੈ ਕਿ ਪ੍ਰਸ਼ਾਸਨ ਨੇ ਆਪਣੀ ਜੇਬ ਗਰਮ ਕਰਨ ਖਾਤਰ ਨਰੇਗਾ ਮਜ਼ਦੂਰਾਂ ਨੂੰ ਬੰਨ ’ਤੇ ਮਿੱਟੀ ਪਾਉਣ ਲਈ ਲਗਾ ਕੇ ਖਾਨਾਪੂਰਤੀ ਕੀਤੀ ਐ। ਉਨ੍ਹਾਂ ਕਿਹਾ ਕਿ ਜੇਕਰ ਬੰਨ੍ਹ ਨੂੰ ਮਜਬੂਤ ਕੀਤਾ ਹੁੰਦਾ ਤਾਂ ਹਾਲਾਤ ਕੁੱਝ ਹੋਰ ਹੋਣੇ ਸੀ। ਲੋਕਾਂ ਨੇ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਵੀ ਇਲਾਕੇ ਨੂੰ ਹੜ੍ਹਾਂ ਤੋਂ ਬਚਾਉਣ ਲਈ ਖਾਨਾਪੂਰਤੀ ਹੀ ਹੁੰਦੀ ਆਈ ਐ, ਜਿਸ ਦੇ ਚਲਦਿਆਂ ਹੜ੍ਹਾਂ ਦੀ ਮਾਰ ਦਾ ਪੱਕਾ ਪ੍ਰਬੰਧ ਨਹੀਂ ਹੋ ਸਕਿਆਂ, ਜਿਸ ਦਾ ਖਮਿਆਜਾ ਲੋਕਾਂ ਨੂੰ ਆਏ ਸਾਲ ਹੜ੍ਹਾ ਦੇ ਰੂਪ ਵਿਚ ਭੁਗਤਣਾ ਪੈਂਦਾ ਐ।

LEAVE A REPLY

Please enter your comment!
Please enter your name here