ਪੰਜਾਬ ਅੰਮ੍ਰਿਤਸਰ ’ਚ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਮਾਰਿਆ ਪਤੀ; ਖਾਲੜਾ ਬਾਰਡਰ ਨੇੜੇ ਸੁੱਟੀ ਲਾਸ਼ By admin - August 26, 2025 0 3 Facebook Twitter Pinterest WhatsApp ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾਂ ਆਉਂਦੇ ਭਗਤਾਂ ਵਾਲਾ ਇਲਾਕੇ ਵਿਚ ਇੱਸ਼ਕ ’ਚ ਅੰਨ੍ਹੀ ਹੋਈ ਪਤਨੀ ਵੱਲੋਂ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਕਰਨ ਦੀ ਸਨਸਨੀਖੇਜ ਖਬਰ ਸਾਹਮਣੇ ਆਈ ਐ। ਜਾਣਕਾਰੀ ਅਨੁਸਾਰ ਮ੍ਰਿਤਕ ਮਨੀ ਸ਼ਰਮ ਦੀ ਪਤਨੀ ਰਜਨੀ ਦੇ ਘਰ ਦੇ ਨੇੜੇ ਫੋਟੋਗ੍ਰਾਫਰ ਦਾ ਕੰਮ ਕਰਦੇ ਸੋਨੂੰ ਸ਼ਰਮਾ ਨਾਮ ਦੇ ਸਖਸ਼ ਨਾਲ ਪ੍ਰੇਮ ਸਬੰਧ ਸਨ, ਜਿਸ ਦੇ ਚਲਦਿਆਂ ਦੋਵਾਂ ਨੇ ਮਨੀ ਸ਼ਰਮਾ ਦਾ ਕਤਲ ਕਰ ਕੇ ਲਾਸ਼ ਖਾਲੜਾ ਬਾਰਡਨ ਨੇੜੇ ਸੁੱਟ ਦਿੱਤੀ। ਪਰਿਵਾਰ ਨੇ ਸ਼ੱਕ ਪੈਣ ਤੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਜਾਂਚ ਦੌਰਾਨ ਦੋਵਾਂ ਨੇ ਆਪਣਾ ਜੁਰਮ ਕਬੂਲ ਲਿਆ। ਪੁਲਿਸ ਨੇ ਮੁਲਜਮਾਂ ਦੀ ਨਿਸ਼ਾਨਦੇਹੀ ਤੇ ਲਾਸ਼ ਬਰਾਮਦ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਮ੍ਰਿਤਕ ਦੀ ਭੈਣ ਨੀਤੂ ਸ਼ਰਮਾ ਨੇ ਦੱਸਿਆ ਕਿ ਸ਼ੁਰੂ ਵਿੱਚ ਸਾਡੀ ਭਾਬੀ ਨੇ ਪਰਿਵਾਰ ਨੂੰ ਗੁਮਰਾਹ ਕੀਤਾ। ਉਸਨੇ ਕਿਹਾ ਕਿ ਮੇਰਾ ਪਤੀ ਆਪਣੇ ਦੋਸਤਾਂ ਨਾਲ ਗਿਆ ਹੈ ਅਤੇ ਵਾਪਸ ਆ ਜਾਵੇਗਾ ਪਰ ਜਦੋਂ ਉਹ ਘਰ ਨਹੀਂ ਪਰਤਿਆ ਤਾਂ ਪਰਿਵਾਰ ਨੇ ਗੁਮਸ਼ੁਦਗੀ ਦੀ ਰਿਪੋਰਟ ਥਾਣਾ ਗੇਟ ਹਕੀਮਾਂ ਵਿਚ ਦਰਜ ਕਰਾਈ। ਪੁਲਿਸ ਨੇ ਵੀ ਜਾਂਚ ਸ਼ੁਰੂ ਕੀਤੀ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਹੌਲੀ-ਹੌਲੀ ਸੱਚਾਈ ਸਾਹਮਣੇ ਆਉਣੀ ਸ਼ੁਰੂ ਹੋ ਗਈ। ਕਈ ਦਿਨਾਂ ਦੀ ਭਾਲ ਤੋਂ ਬਾਅਦ ਮ੍ਰਿਤਕ ਦੀ ਡੈਡ ਬਾਡੀ ਖਾਲੜਾ ਨੇੜੇ ਪਾਕਿਸਤਾਨ ਬਾਰਡਰ ਕੋਲੋਂ ਬਹੁਤ ਬੁਰੀ ਹਾਲਤ ਵਿੱਚ ਮਿਲੀ। ਭੈਣ ਨੇ ਦੱਸਿਆ ਕਿ ਪੁਲਿਸ ਜਾਂਚ ਦੌਰਾਨ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਪਤਨੀ ਰਜਨੀ ਨੇ ਮੰਨਿਆ ਕਿ ਉਸਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਪਤੀ ਦਾ ਕਤਲ ਕੀਤਾ ਐ। ਪਰਿਵਾਰ ਨੇ ਸ਼ੱਕ ਜਾਹਰ ਕੀਤਾ ਕਿ ਇਹ ਕਤਲ ਸਿਰਫ ਦੋ ਲੋਕਾਂ ਦਾ ਕੰਮ ਨਹੀਂ ਹੋ ਸਕਦਾ। ਉਹਨਾਂ ਨੇ ਸ਼ੱਕ ਜਤਾਇਆ ਕਿ ਛੇ ਫੁੱਟ ਦੇ ਨੌਜਵਾਨ ਨੂੰ ਦੋ ਲੋਕ ਇਕੱਲੇ ਨਹੀਂ ਮਾਰ ਸਕਦੇ, ਹੋ ਸਕਦਾ ਹੈ ਇਸ ਕਾਂਡ ਵਿੱਚ ਹੋਰ ਲੋਕ ਵੀ ਸ਼ਾਮਲ ਹੋਣ। ਪਰਿਵਾਰ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਪੂਰੀ ਤਰ੍ਹਾਂ ਇਨਸਾਫ਼ ਹੋਵੇ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ। ਮ੍ਰਿਤਕ ਦੀ ਦੂਜੀ ਭੈਣ ਨੇ ਵੀ ਮੀਡੀਆ ਨੂੰ ਦੱਸਿਆ ਕਿ ਸਾਡੀ ਭਾਬੀ ਰਜਨੀ ਨੇ ਸ਼ੁਰੂ ਤੋਂ ਹੀ ਝੂਠ ਬੋਲ ਕੇ ਸਾਰਿਆਂ ਨੂੰ ਗੁਮਰਾਹ ਕੀਤਾ। ਉਸਨੇ ਕਈ ਦਿਨਾਂ ਤੱਕ ਵੱਖ-ਵੱਖ ਬਹਾਨੇ ਬਣਾ ਕੇ ਸੱਚਾਈ ਨੂੰ ਛੁਪਾਇਆ ਪਰ ਜਦੋਂ ਕੈਮਰਿਆਂ ਦੀ ਫੁਟੇਜ ਖੰਗਾਲੀ ਗਈ ਤਾਂ ਹਕੀਕਤ ਸਾਹਮਣੇ ਆਉਣੀ ਸ਼ੁਰੂ ਹੋਈ। ਉਸਦੇ ਅਨੁਸਾਰ ਇਹ ਅਫੇਅਰ ਪਿਛਲੇ ਤਿੰਨ ਸਾਲ ਤੋਂ ਚੱਲ ਰਿਹਾ ਸੀ ਅਤੇ ਆਖ਼ਿਰਕਾਰ ਇਸ ਨੇ ਜਾਨਲੇਵਾ ਰੂਪ ਧਾਰ ਲਿਆ। ਮਾਮਲੇ ਵਿੱਚ ਪੁਲਿਸ ਏਡੀਸੀਪੀ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਮ੍ਰਿਤਕ ਮਨੀ ਸ਼ਰਮਾ ਦੀ ਭੈਣ ਵੱਲੋਂ ਸ਼ਿਕਾਇਤ ਮਿਲੀ ਕਿ ਉਸ ਦਾ ਭਰਾ ਜਿਸਦੀ ਸ਼ਾਦੀ 2016 ਵਿੱਚ ਇਨੀ ਸ਼ਰਮਾ ਨਾਲ ਹੋਈ ਸੀ ਉਸ ਦੇ ਦੋ ਬੱਚੇ ਵੀ ਹਨ ਤੋ ਸਾਡੀ ਮਾਤਾ ਦੇ ਨਾਲ ਰਹਿੰਦਾ ਹੈ ਉਹ ਪਿਛਲੇ ਦਿਨਾਂ ਤੋਂ ਗੁੰਮ ਹੈ ਜਿਸ ਦੇ ਚਲਦੇ ਅਸੀਂ ਜਾਂਚ ਸ਼ੁਰੂ ਕੀਤੀ ਜਾਂਚ ਤੋਂ ਬਾਅਦ ਸਾਹਮਣੇ ਆਇਆ ਕਿ ਉਸ ਦੀ ਪਤਨੀ ਰਜਨੀ ਸ਼ਰਮਾ ਦੇ ਆਪਣੇ ਘਰ ਦੇ ਬਾਹਰ ਫੋਟੋਗ੍ਰਾਫਰ ਦੀ ਦੁਕਾਨ ਕਰਨ ਵਾਲੇ ਸੋਨੂ ਸ਼ਰਮਾ ਦੇ ਨਾਲ ਨਜਾਇਜ਼ ਸਬੰਧ ਸਨ ਜਿਸ ਦੇ ਚਲਦੇ ਦੋਵਾਂ ਨੇ ਮਿਲ ਕੇ ਉਸਦਾ ਗੱਲ ਕੋਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਉਸ ਨੂੰ ਐਕਟੀਵਾ ਤੇ ਅੱਗੇ ਬਿਠਾ ਕੇ ਉਸ ਨੂੰ ਬੋੜੂ ਵਾਲੀ ਨਹਿਰ ਤੇ ਸੁੱਟ ਦਿੱਤਾ। ਪੁਲਿਸ ਨੇ ਦੋਵਾਂ ਦੋਸ਼ੀਆਂ ਮ੍ਰਿਤਕ ਮਨੀ ਸ਼ਰਮਾ ਦੀ ਪਤਨੀ ਰਜਨੀ ਸ਼ਰਮਾ ਅਤੇ ਉਸਦੇ ਪ੍ਰੇਮੀ ਫੋਟੋਗ੍ਰਾਫਰ ਸੋਨੂ ਸ਼ਰਮਾ ਨੂੰ ਕਾਬੂ ਕੀਤਾ ਤਾਂ ਉਹਨਾਂ ਕੋਲੋਂ ਜਾਂਚ ਕੀਤੀ ਤੇ ਉਹਨਾਂ ਨੇ ਸਾਰੀ ਸੱਚਾਈ ਦੱਸੀ ਕਿ ਕਿਸ ਤਰ੍ਹਾਂ ਉਹਨਾਂ ਨੇ ਮਨੀ ਸ਼ਰਮਾ ਦਾ ਗਲ ਘੁੱਟ ਕੇ ਉਸਨੂੰ ਮਾਰਿਆ ਅਸੀਂ ਇਹਨਾਂ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰ ਇਹਨਾਂ ਦਾ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ ਤੇ ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।