ਪੰਜਾਬ ਅਜਨਾਲਾ ਦੇ ਪਿੰਡ ਸਰਾਂ ’ਚ ਮੀਂਹ ਕਾਰਨ ਡਿੱਗੀ ਛੱਤ; ਪਰਿਵਾਰ ਦੇ ਤਿੰਨ ਮੈਂਬਰ ਜ਼ਖਮੀ, ਵੱਡੇ ਹਾਦਸੇ ਤੋਂ ਬਚਾਅ; ਪਿੰਡ ਵਾਸੀਆਂ ਨੇ ਮਲਬੇ ਹੇਠੋਂ ਕੱਢ ਕੇ ਬਚਾਇਆ ਪਰਿਵਾਰ By admin - August 26, 2025 0 3 Facebook Twitter Pinterest WhatsApp ਅਜਨਾਲਾ ਦੇ ਪਿੰਡ ਸਰਾਂ ਵਿਚ ਅੱਜ ਉਸ ਵੇਲੇ ਵੱਡਾ ਹਾਦਸਾ ਟੱਲ ਗਿਆ ਜਦੋਂ ਇੱਥੇ ਤੇਜ਼ ਮੀਂਹ ਦੇ ਚਲਦਿਆਂ ਇਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗ ਗਈ। ਘਟਨਾ ਸਵੇਰੇ ਪੰਜ ਵਜੇ ਦੀ ਐ। ਘਟਨਾ ਦਾ ਪਤਾ ਚੱਲਣ ਬਾਅਦ ਮੌਕੇ ਤੇ ਪਹੁੰਚੇ ਲੋਕਾਂ ਨੇ ਪਰਿਵਾਰ ਨੂੰ ਮਲਬੇ ਹੇਠੋਂ ਬਾਹਰ ਕੱਢਿਆ। ਇਸ ਹਾਦਸੇ ਵਿਚ ਤਿੰਨ ਮੈਂਬਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੋਂ ਮੁਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਐ। ਜਾਣਕਾਰੀ ਅਨੁਸਾਰ ਪਰਿਵਾਰ ਆਰਥਿਕ ਤੌਰ ਤੇ ਕਾਫੀ ਗਰੀਬ ਐ, ਜਿਸ ਦੇ ਚਲਦਿਆਂ ਛੱਤ ਨਹੀਂ ਬਦਲੀ ਜਾ ਸਕਦੀ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਪੀੜਤ ਪਰਿਵਾਰ ਦੀ ਮਦਦ ਦੀ ਅਪੀਲ ਕੀਤੀ ਐ। ਜਾਣਕਾਰੀ ਮੁਤਾਬਕ, ਪਰਿਵਾਰ ਦੇ ਮੈਂਬਰ ਉਸ ਸਮੇਂ ਘਰ ਅੰਦਰ ਸੌਂ ਰਹੇ ਸਨ ਕਿ ਅਚਾਨਕ ਛੱਤ ਉਨ੍ਹਾਂ ਉੱਪਰ ਆ ਡਿੱਗੀ। ਇਸ ਨਾਲ ਪਤੀ, ਪਤਨੀ ਅਤੇ ਇੱਕ ਬੱਚਾ ਮਲਬੇ ਹੇਠਾਂ ਦਬ ਗਏ। ਪਿੰਡ ਵਾਸੀਆਂ ਨੇ ਫ਼ੌਰੀ ਕਾਰਵਾਈ ਕਰਦਿਆਂ ਮਲਬਾ ਹਟਾ ਕੇ ਉਨ੍ਹਾਂ ਨੂੰ ਬਾਹਰ ਕੱਢਿਆ ਤੇ ਤੁਰੰਤ ਨਿੱਜੀ ਹਸਪਤਾਲ ਵਿੱਚ ਪਹੁੰਚਾਇਆ, ਜਿੱਥੋਂ ਮੁਢਲੀ ਸਹਾਇਤਾ ਬਾਅਦ ਵਾਪਸ ਭੇਜ ਦਿੱਤਾ ਗਿਆ ਐ। ਪਰਿਵਾਰ ਦਾ ਕਹਿਣਾ ਹੈ ਕਿ ਛੱਤ ਕਾਫ਼ੀ ਸਮੇਂ ਤੋਂ ਕਮਜ਼ੋਰ ਸੀ ਅਤੇ ਗਰੀਬੀ ਕਾਰਨ ਉਹ ਇਸ ਦੀ ਮੁਰੰਮਤ ਨਹੀਂ ਕਰਵਾ ਸਕੇ। ਉਨ੍ਹਾਂ ਵੱਲੋਂ ਛੱਤ ’ਤੇ ਸਿਰਫ਼ ਅਸਥਾਈ ਤੌਰ ’ਤੇ ਤਰਪਾਲ ਲਗਾਈ ਗਈ ਸੀ, ਪਰ ਲਗਾਤਾਰ ਮੀਂਹ ਕਾਰਨ ਛੱਤ ਪੂਰੀ ਤਰ੍ਹਾਂ ਢਹਿ ਗਈ। ਘਟਨਾ ਤੋਂ ਬਾਅਦ ਪਿੰਡ ਵਿੱਚ ਡਰ ਦਾ ਮਾਹੌਲ ਬਣ ਗਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਲੋਕ ਮਦਦ ਲਈ ਨਾ ਪਹੁੰਚਦੇ ਤਾਂ ਹਾਦਸਾ ਗੰਭੀਰ ਰੂਪ ਧਾਰ ਲੈ ਸਕਦਾ ਸੀ। ਉਹਨਾਂ ਸਰਕਾਰ ਤੋਂ ਅਜਿਹੇ ਗਰੀਬ ਪਰਿਵਾਰਾਂ ਲਈ ਰਿਹਾਇਸ਼ੀ ਸਹਾਇਤਾ ਸਕੀਮਾਂ ਦੇ ਤਹਿਤ ਮਦਦ ਦੀ ਮੰਗ ਵੀ ਕੀਤੀ ਹੈ।