ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ’ਚ ਆਰਜ਼ੀ ਬੰਨ ਦਾ ਨੁਕਸਾਨ; ਬੰਨ ਟੁੱਟਣ ਕਾਰਨ ਖੇਤਾਂ ’ਚ ਭਰਿਆ ਪਾਣੀ; ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਕੀਤੀ ਅਪੀਲ

0
2

ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਰਾਵੀ ਦਰਿਆ ਇਸ ਵੇਲੇ ਪੂਰਾ ਉਫਾਨ ਤੇ ਚੱਲ ਰਿਹਾ ਹੈ, ਜਿਸ ਦੇ ਚਲਦਿਆਂ ਬੀਤੀ ਰਾਤ ਆਏ ਪਾਣੀ ਦੇ ਤੇਜ਼ ਵਹਾਅ ਕਾਰਨ ਦਰਿਆ ਦਾ ਆਰਜੀ ਬੰਨ ਟੁੱਟਣ ਕਾਰਨ ਨੇੜਲੇ ਖੇਤਾਂ ਵਿੱਚ ਪਾਣੀ ਭਰ ਗਿਆ ਐ। ਜਿਸ ਕਾਕਰਨ ਝੋਨੇ ਅਤੇ ਕਮਾਦ ਦੀ ਫਸਲ ਬਰਬਾਦ ਹੋਣ ਦਾ ਖਤਰਾ ਪੈਦਾ ਹੋ ਗਿਆ ਐ।
ਉਧਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਘੋਨੇਵਾਹਲਾ ਰਾਵੀ ਦਰਿਆ ਉਪਰ ਆਪਣੀ ਪੂਰੀ ਨਜ਼ਰ ਬਣਾ ਕੇ ਰੱਖੀ ਹੋਈ ਹੈ ਤੇ ਲਗਾਤਾਰ ਵਧਦੇ ਖਤਰੇ ਦੇ ਚਲਦਿਆਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਉਪਰ ਜਾਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਐ। ਐਸਐਸਪੀ ਦਿਹਾਤੀ ਮਲਵਿੰਦਰ ਸਿੰਘ ਕੰਗ ਦੇ ਦੱਸਣ ਮੁਤਾਬਕ ਭਾਵੇਂ ਸਥਿਤੀ ਅਜੇ ਕੰਟਰੋਲ ਵਿਚ ਐ ਪਰ ਸੰਭਾਵੀ ਖਤਰੇ ਨੂੰ ਦੇਖਦਿਆਂ ਲੋਕਾਂ ਨੂੰ ਸੁਰੱਖਿਅਤ ਥਾਂ ’ਤੇ ਜਾਣ ਲਈ ਕਿਹਾ ਗਿਆ ਐ।
ਐਸਐਸਪੀ ਦਿਹਾਤੀ ਅੰਮ੍ਰਿਤਸਰ ਮਲਵਿੰਦਰ ਸਿੰਘ ਅਤੇ ਐਸਡੀਐਮ ਅਜਨਾਲਾ ਰਵਿੰਦਰ ਅਰੋੜਾ ਨੇ ਦੱਸਿਆ ਕਿ ਪਹਾੜਾਂ ਅਤੇ ਪੰਜਾਬ ਵਿੱਚ ਹੋ ਰੀ ਬਰਸਾਤ ਕਾਰਨ ਰਾਵੀ ਦੇ ਵਿੱਚ ਪਾਣੀ ਦਾ ਜਲ ਪੱਧਰ ਵੱਧ ਚੁੱਕਾ ਹੈ ਪਰ ਫਿਲਹਾਲ ਸਥਿਤੀ ਅੰਡਰ ਕੰਟਰੋਲ ਹੈ ਤੇ ਹੜ ਦੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ  ਬਿਲਕੁਲ ਪੁਖਤਾ ਪ੍ਰਬੰਧ ਕੀਤੇ ਹੋਏ ਹਨ ਤੇ ਕਿਸੇ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਧਰ ਨੇੜਲੇ ਕਿਸਾਨਾਂ ਵੱਲੋਂ ਦਰਿਆ ਵਿੱਚ ਵੱਧਦਾ ਪਾਣੀ ਵੇਖ ਆਪਣੀਆਂ ਫਸਲਾਂ ਅਤੇ ਪਸ਼ੂਆਂ ਦਾ ਚਾਰਾ ਖਰਾਬ ਹੋਣ ਦਾ ਡਰ ਸਤਾ ਰਿਹਾ ਹੈ ਤੇ ਜੇ ਲਗਾਤਾਰ ਇਸੇ ਤਰ੍ਹਾਂ ਪਾਣੀ ਦਾ ਪੱਧਰ ਵੱਧਦਾ ਰਿਹਾ ਤਾਂ ਵੱਡਾ ਨੁਕਸਾਨ ਹੋਣ ਦਾ ਡਰ ਹੈ।

 

LEAVE A REPLY

Please enter your comment!
Please enter your name here