ਪੰਜਾਬ ਅੰਮ੍ਰਿਤਸਰ ’ਚ ਬੱਚੇ ਨੂੰ ਰੱਸੀ ਨਾਲ ਬੰਨ੍ਹ ਕੇ ਲਿਜਾਣ ਦੀ ਵੀਡੀਓ ਵਾਇਰਲ; ਬੱਚੇ ਨੂੰ ਰੇਹੜੀ ‘ਤੇ ਬੰਨ੍ਹ ਕੇ ਸਕੂਲ ਲਿਜਾ ਰਿਹਾ ਸੀ ਸਖਸ਼; ਸਮਾਜ ਸੇਵੀ ਨੇ ਬੁਲਾਈ ਪੁਲਿਸ By admin - August 25, 2025 0 2 Facebook Twitter Pinterest WhatsApp ਅੰਮ੍ਰਿਤਸਰ ਦੀ ਇਕ ਵੀਡੀਓ ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਵਾਇਰਲ ਹੋ ਰਹੀ ਐ, ਜਿਸ ਵਿਚ ਇਕ ਸਖਸ਼ ਬੱਚੇ ਨੂੰ ਰੇਹੜੀ ਤੇ ਰੱਸੀ ਨਾਲ ਬੰਨ੍ਹ ਕੇ ਲਿਜਾ ਰਿਹਾ ਐ। ਪੁੱਛਣ ਤੇ ਸਖਸ ਨੇ ਦੱਸਿਆ ਕਿ ਇਹ ਉਸ ਦਾ ਪੋਤਾ ਐ ਜੋ ਚਾਰ ਮਹੀਨੇ ਤੋਂ ਸਕੂਲ ਨਹੀਂ ਗਿਆ, ਇਸ ਲਈ ਉਹ ਬੰਨ੍ਹ ਕੇ ਸਕੂਲ ਛੱਡਣ ਜਾ ਰਿਹਾ ਐ ਤਾਂ ਜੋ ਬੱਚਾ ਪੜ੍ਹ-ਲਿਖ ਸਕੇ। ਇਸੇ ਦੌਰਾਨ ਸਮਾਜ ਸੇਵੀ ਨੇ ਰੇਹੜੀ ਦਾ ਪਿੱਛਾ ਕਰ ਕੇ ਸਖਸ਼ ਨੂੰ ਅਜਿਹਾ ਕਰਨ ਦ ਕਾਰਨ ਪੁੱਛਿਆ ਤਾਂ ਉਸ ਨੇ ਸਾਰੀ ਕਹਾਣੀ ਬਿਆਨ ਕਰ ਦਿੱਤਾ। ਇਸ ਤੋਂ ਬਾਦ ਸਮਾਜ ਸੇਵੀ ਨੇ ਪੁਲਿਸ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਦਾਦੇ ਪੋਤੇ ਨੂੰ ਥਾਣੇ ਲਿਜਾਇਆ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ।