ਪੰਜਾਬ ਗੁਰਦਾਸਪੁਰ ’ਚ ਰਾਵੀ ਦਰਿਆ ਨੇੜੇ ਪਲਟਿਆ ਬਜਰੀ ਦਾ ਭਰਿਆ ਟਿੱਪਰ; ਡਰਾਈਵਰ ਗੰਭੀਰ ਜ਼ਖਮੀ, ਟਿੱਪਰ ਨੂੰ ਪਹੁੰਚਿਆ ਨੁਕਸਾਨ By admin - August 25, 2025 0 5 Facebook Twitter Pinterest WhatsApp ਗੁਰਦਾਸਪੁਰ ਚ ਰਾਵੀ ਦਰਿਆ ਵੱਲ ਜਾਂਦੇ ਰਸਤੇ ’ਤੇ ਬਜਰੀ ਨਾਲ ਭਰਿਆ ਟਿੱਪਰ ਪਲਟਣ ਕਾਰਨ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਜਾਣਕਾਰੀ ਅਨੁਸਾਰ ਇਹ ਟਿੱਪਰ ਡੇਰਾ ਬਾਬਾ ਨਾਨਕ ਤੋਂ ਰਾਵੀ ਦਰਿਆ ਨੂੰ ਜਾਂਦੇ ਰਸਤੇ ਉਤੇ ਬਣ ਰਹੇ ਪੁਲ ਲਈ ਬਜਰੀ ਲੈ ਕੇ ਜਾ ਰਿਹਾ ਸੀ ਕਿ ਖੇਤਾਂ ਦੇ ਕਿਨਾਰੇ ਤੇ ਮਿੱਟੀ ਧਸਣ ਕਾਰਨ ਟਿਪਰ ਖੇਤਾਂ ਵਿਚ ਪਲਟ ਗਿਆ। ਇਸ ਕਾਰਨ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਟਿਪਰ ਮਾਲਕਾਂ ਨੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਟਿੱਪਰ ਮਾਲਕਾਂ ਦੇ ਦੱਸਣ ਮੁਤਾਬਕ ਟਿੱਪਰ ਦਾ 4 ਲੱਖ ਦੇ ਕਰੀਬ ਦਾ ਨੁਕਸਾਨ ਹੋਇਆ ਐ।