ਪੰਜਾਬ ਸੰਗਰੂਰ ਤੋਂ ਆਪ ਸਾਂਸਦ ਮੀਤ ਹੇਅਰ ਨੇ ਘੇਰੀ ਕੇਂਦਰ ਸਰਕਾਰ; ਪੰਜਾਬੀ ਡਰਾਈਵਰਾਂ ’ਤੇ ਪਾਬੰਦੀ ਦੀ ਨਿੰਦਾ; ਭਾਰਤ ਸਰਕਾਰ ਤੋਂ ਦਖਲ ਦੀ ਮੰਗ By admin - August 25, 2025 0 3 Facebook Twitter Pinterest WhatsApp ਅਮਰੀਕਾ ਵੱਲੋਂ ਭਾਰਤੀ ਡਰਾਈਵਰਾਂ ਦੇ ਵੀਜ਼ਿਆਂ ਤੇ ਲਾਈ ਪਾਬੰਦੀ ਦੇ ਮੁੱਦੇ ਨੂੰ ਲੈ ਕੇ ਜਿੱਥੇ ਅਮਰੀਕਾ ਅੰਦਰ ਸਿਆਸਤ ਗਰਮਾਈ ਹੋਈ ਐ ਉੱਥੇ ਹੀ ਇਸ ਦਾ ਅਸਰ ਭਾਰਤ ਵਿਚ ਵੀ ਇਸ ਦਾ ਅਸਰ ਵੇਖਣ ਨੂੰ ਮਿਲ ਰਿਹਾ ਐ। ਵਿਰੋਧੀ ਧਿਰਾਂ ਦੇ ਆਗੂਆਂ ਵੱਲੋਂ ਕੇਂਦਰ ਸਰਕਾਰ ਤੋਂ ਮਾਮਲੇ ਵਿਚ ਦਖਲ ਦੇਣ ਦੀ ਮੰਗ ਕੀਤੀ ਜਾ ਰਹੀ ਐ। ਇਸੇ ਤਹਿਤ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅਮਰੀਕਾ ਵਿਚ ਹਾਲ ਹੀ ਵਿਚ ਵਾਪਰੇ ਸੜਕ ਹਾਦਸੇ ਵਿਚ ਤਿੰਨ ਜਣਿਆਂ ਦੀ ਮੌਤ ਤੇ ਦੁੱਖ ਪ੍ਰਗਟ ਕਰਦਿਆਂ ਸਾਰੇ ਭਾਰਤੀ ਡਰਾਈਵਰਾਂ ਨੂੰ ਸਜ਼ਾ ਦੇਣ ਦੀ ਨਿੰਦਾ ਕੀਤੀ ਐ। ਉਨ੍ਹਾਂ ਕਿਹਾ ਕਿ ਕਿਸੇ ਇਕ ਡਰਾਈਵਰ ਦੀ ਅਣਜਾਣੇ ਵਿਚ ਹੋਈ ਗਲਤੀ ਦੀ ਸਮੁੱਚੀ ਕਮਿਊਨਿਟੀ ਨੂੰ ਨਿਸ਼ਾਨਾ ਬਣਾਉਣਾ ਗਲਤ ਐ। ਇਸੇ ਤਰ੍ਹਾਂ ਸੰਗਰੂਰ ਤੋਂ ਸਾਂਸਦ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ਟਰੰਪ ਪ੍ਰਸ਼ਾਸਨ ਵੱਲੋਂ ਭਾਰਤ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਉਣ ਦਾ ਹਵਾਲਾ ਦਿੰਦਿਆਂ ਭਾਰਤ ਸਰਕਾਰ ਤੋਂ ਇਸ ਮਾਮਲੇ ਵਿਚ ਦਖਲ ਦੀ ਮੰਗ ਕੀਤੀ ਐ। ਉਨ੍ਹਾਂ ਕਿਹਾ ਕਿ ਟਰੰਪ ਪ੍ਰਸ਼ਾਸਨ ਜਿੱਥੇ ਭਾਰਤ ਦੇ ਮਾਣ ਸਨਮਾਨ ਨੂੰ ਲਗਾਤਾਰ ਠੇਸ ਪਹੁੰਚਾ ਰਿਹਾ ਐ ਉੱਥੇ ਦੇ ਪੰਜਾਬੀ ਡਰਾਈਵਰ ਹੱਥੋਂ ਸੜਕ ਹਾਦਸੇ ਤੋਂ ਬਾਅਦ ਵੀ ਸਮੁੱਚੇ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਆਪਣੇ ਭਾਰਤ ਵਿਰੋਧੀ ਮਨਸੂਬੇ ਜਾਹਰ ਕਰ ਦਿੱਤੇ ਨੇ ਪਰ 56 ਇੰਚ ਦੀ ਛਾਤੀ ਹੋਣ ਦਾ ਦਾਅਵਾ ਕਰਨ ਵਾਲੀ ਸਰਕਾਰ ਚੁੱਪ ਧਾਰੀ ਬੈਠੀ ਐ। ਦੋਵਾਂ ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਮਰੀਕਾ ਦੇ ਇਸ ਕਦਮ ਦਾ ਸਖ਼ਤ ਵਿਰੋਧ ਕੀਤਾ ਜਾਵੇ ਅਤੇ ਪੰਜਾਬ ਦੇ ਲੱਖਾਂ ਡਰਾਈਵਰਾਂ ਦੇ ਭਵਿੱਖ ਦੀ ਸੁਰੱਖਿਅਤਾ ਯਕੀਨੀ ਬਣਾਇਆ ਜਾਵੇ।