ਅਮਰੀਕੀ ਡਰਾਇਵਰਾਂ ਦੇ ਹੱਕ ‘ਚ ਨਿਤਰੇ ਹਰਸਿਮਰਤ ਬਾਦਲ; ਵਿਦੇਸ਼ ਮੰਤਰੀ ਨੂੰ ਦਖਲ ਦੇ ਦੀ ਅਪੀਲ; ਸਿੱਖ ਡਰਾਈਵਰ ਦੇ ਦਸਤਾਰ ਪਹਿਨਣ ਦੇ ਹੱਕ ਦੀ ਰਾਖੀ ਕਰਨ ਕੀਤੀ ਮੰਗ

0
7

ਬਠਿੰਡਾ ਤੋਂ ਅਕਾਲੀ ਸਾਂਸਦ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਵਿਦੇਸ਼ ਮੰਤਰੀ ਤੋਂ ਪੰਜਾਬੀ ਟਰੱਕ ਡਰਾਈਵਰਾਂ ਦੇ ਮਾਮਲੇ ਵਿਚ ਦਖਲ ਦੇਣ ਦੀ ਮੰਗ ਕੀਤੀ ਐ। ਉਨ੍ਹਾਂ ਕਿਹਾ ਕਿ ਹਰਜਿੰਦਰ ਸਿੰਘ ਕੋਲੋਂ ਭਾਵੇਂ ਅਣਜਾਣੇ ਵਿਚ ਗਲਤੀ ਹੋਈ ਐ ਪਰ ਉਹ ਕਾਤਲ ਨਹੀਂ ਐ, ਇਸ ਲਈ ਉਸ ਨਾਲ ਅਜਿਹਾ ਵਰਤਾਅ ਨਹੀਂ ਹੋਣਾ ਚਾਹੀਦਾ।
ਉਨ੍ਹਾਂ ਕਿਹਾ ਕਿ ਇਕ ਦੀ ਗਲਤੀ ਲਈ ਅਮਰੀਕਾ ਵਿਚ ਕੰਮ ਕਰਦੇ ਲੱਖਾਂ ਟਰੱਕ ਡਰਾਈਵਰਾਂ ਨਾਲ ਵਿਤਕਰਾ ਹੋ ਰਿਹਾ ਐ, ਜੋ ਗਲਤ ਐ। ਉਨ੍ਹਾਂ ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਅਮਰੀਕਾ ਪ੍ਰਸ਼ਾਸਨ ਨਾਲ ਰਾਬਤਾ ਕਰਨ ਦੀ ਮੰਗ ਕੀਤੀ ਐ। ਉਨ੍ਹਾਂ ਕਿਹਾ ਕਿ ਸਿੱਖ ਡਰਾਈਵਰ ਦੇ ਦਸਤਾਰ ਪਹਿਨਣ ਦੇ ਹੱਕ ਦੀ ਵੀ ਰਾਖੀ ਹੋਣੀ ਚਾਹੀਦੀ ਐ।
ਇਸ ਦੇ ਨਾਲ ਹੀ, ਅਮਰੀਕਾ ਵਿੱਚ ਰਹਿ ਰਹੇ ਸਵਾ ਲੱਖ ਤੋਂ ਵੱਧ ਪੰਜਾਬੀ ਟਰੱਕ ਡਰਾਈਵਰਾਂ ਨੂੰ ਵੀ ਹਰਜਿੰਦਰ ਦੀ ਗਲਤੀ ਕਰਕੇ ਵਿਤਕਰੇ ਦਾ ਸ਼ਿਕਾਰ ਨਹੀਂ ਬਣਾਇਆ ਜਾਣਾ ਚਾਹੀਦਾ। ਉਨ੍ਹਾਂ ਨੂੰ ਵਰਕ ਵੀਜ਼ੇ ਦੇਣ ਤੋਂ ਇਨਕਾਰ ਕਰਕੇ ਅਤੇ ਭਾਸ਼ਾ-ਸੰਬੰਧੀ ਨਵੀਆਂ ਸ਼ਰਤਾਂ ਲਾਗੂ ਕਰਕੇ ਉਨ੍ਹਾਂ ਲਈ ਟਰੱਕ ਚਲਾਉਣਾ ਮੁਸ਼ਕਲ ਬਣਾ ਕੇ ਉਨ੍ਹਾਂ ਦੀ ਰੋਜ਼ੀ ਰੋਟੀ ਨਹੀਂ ਖੋਹਣੀ ਚਾਹੀਦੀ।

LEAVE A REPLY

Please enter your comment!
Please enter your name here