ਫਿਰੋਜ਼ਪੁਰ ’ਚ ਧੁੱਸੀ ਬੰਨ ਨੂੰ ਸਤਲੁਜ ਦਰਿਆ ਨੇ ਲਾਈ ਢਾਹ; ਜ਼ਮੀਨ ਵਹਾ ਕੇ ਲੈ ਗਿਆ ਦਰਿਆ; ਨਹੀਂ ਬਹੁੜਿਆ ਪ੍ਰਸ਼ਾਸਨ, ਲੋਕ ਕਰ ਰਹੇ ਉਡੀਕ

0
10

ਫਿਰੋਜ਼ਪੁਰ ਦੇ ਨਾਲ ਵਗਦੇ ਸਤਲੁਜ ਦਰਿਆ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ। ਅੱਜ ਪਏ ਭਾਰੀ ਮੀਂਹ ਕਾਰਨ ਸਤਲੁਜ ਦਰਿਆ ਵਿੱਚ ਪਾਣੀ ਹੋਰ ਵਧ ਚੁੱਕਿਆ ਜਿਸ ਨਾਲ ਫਿਰੋਜ਼ਪੁਰ ਦੇ ਪਿੰਡ ਹਬੀਬ ਕੇ ਦੇ ਨਾਲ ਲੱਗਦੇ ਧੁੱਸੀ ਬੰਨ ਦੇ ਨਾਲ ਢਾਹ ਲੱਗ ਚੁੱਕੀ ਹੈ ਅਤੇ ਕਾਫੀ ਸਾਰੀ ਜ਼ਮੀਨ ਸਤਲੁਜ ਰੋੜ ਕੇ ਨਾਲ ਲੈ ਗਿਆ ਹੈ। ਉਧਰ ਮੌਕੇ ਤੇ ਇਕੱਠਾ ਹੋਏ ਲੋਕਾਂ ਅੰਦਰ ਪ੍ਰਸ਼ਾਸਨ ਖਿਲਾਫ ਰੋਸ ਪਾਇਆ ਜਾ ਰਿਹਾ ਐ। ਲੋਕਾਂ ਦਾ ਕਹਿਣਾ ਐ ਕਿ ਹਾਲਾਤ ਲਗਾਤਾਰ ਵਿਗੜ ਰਹੇ ਨੇ ਪਰ ਪ੍ਰਸ਼ਾਸਨ ਅਜੇ ਤਕ ਨਹੀਂ ਬਹੁੜਿਆ। ਲੋਕਾਂ ਨੇ ਪ੍ਰਸ਼ਾਸਨ ਤੋਂ ਇਸ ਪਾਸੇ ਛੇਤੀ ਧਿਆਨ ਦੀ ਮੰਗ ਕੀਤੀ ਐ ਤਾਂ ਜੋ ਨੁਕਸਾਨ ਨੂੰ ਘਟਾਇਆ ਜਾ ਸਕੇ।
ਪਿੰਡ ਵਾਸੀਆਂ ਨੇ ਦੱਸਿਆ ਕਿ ਸਤਲੁਜ ਦਰਿਆ ਦਾ ਵਹਾਅ ਕਾਫੀ ਤੇਜ ਚੱਲ ਰਿਹਾ ਹੈ। ਸਤਲੁਜ ਨੋਚਾ ਨੂੰ ਸਿੱਧੀ ਟੱਕਰ ਮਾਰ ਰਿਹਾ ਹੈ। ਜਿਸ ਨਾਲ ਧੁੱਸੀ ਬੰਨ ਦੇ ਨਾਲ ਲਗਦੀ ਜਮੀਨ ਨੂੰ ਢਾਹ ਲੱਗਣੀ ਸ਼ੁਰੂ ਹੋ ਚੁੱਕੀ ਹੈ। ਲੋਕਾਂ ਨੇ ਕਿਹਾ ਕਿ ਸਤਲੁਜ ਦਰਿਆ ਝੋਨੇ ਦੀ ਬਿਜਾਈ ਵਾਲੀ ਕਾਫੀ ਜਮੀਨ ਦਾ ਹਿੱਸਾ ਨਾਲ ਰੋੜ ਕੇ ਲੈ ਗਿਆ ਹੈ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਢਾਹ ਲਗਾਤਾਰ ਵਧਦੀ ਜਾ ਰਹੀ ਹੈ। ਅਗਰ ਪਾਣੀ ਧੁੱਸੀ ਬੰਨ ਦੇ ਨਾਲ ਲੱਗਦਾ ਐ ਤਾਂ ਜਿਥੇ ਬੰਨ ਨੂੰ ਨੁਕਸਾਨ ਹੋਵੇਗਾ ਉਥੇ ਹੀ ਕਈ ਪਿੰਡਾਂ ਦੇ ਨਾਲ ਨਾਲ ਫਿਰੋਜ਼ਪੁਰ ਸ਼ਹਿਰ ਨੂੰ ਵੀ ਵੱਡਾ ਨੁਕਸਾਨ ਹੋਵੇਗਾ ਉਨ੍ਹਾਂ ਕਿਹਾ ਇਸ ਸਬੰਧੀ ਪ੍ਰਸਾਸਨ ਦੇ ਕਈ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾ ਚੁੱਕਿਆ ਹੈ ਪਰ ਹਾਲੇ ਕੋਈ ਵੀ ਮੌਜੂਦਾ ਹਾਲਾਤਾਂ ਦੀ ਸਥਿਤੀ ਜਾਨਣ ਲਈ ਨਹੀਂ ਪਹੁੰਚਿਆ। ਉਨ੍ਹਾਂ ਮੰਗ ਕੀਤੀ ਕਿ ਜਲਦ ਤੋਂ ਜਲਦ ਜਿਲ੍ਹਾ ਪ੍ਰਸਾਸਨ ਨੂੰ ਇਸ ਵੱਲ ਧਿਆਨ ਦੇਣਾਂ ਚਾਹੀਦਾ ਹੈ ਨਹੀਂ ਤਾਂ ਭਾਰੀ ਨੁਕਸਾਨ ਹੋ ਜਾਵੇਗਾ।

LEAVE A REPLY

Please enter your comment!
Please enter your name here