ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦਾ 538ਵਾਂ ਵਿਆਹ ਪੁਰਬ ਸਲਾਨਾ ਜੋੜ ਮੇਲਾ 29-30 ਅਗਸਤ ਨੂੰ ਸੰਗਤਾਂ ਵੱਲੋਂ ਵਿਸ਼ਾਲ ਪੱਧਰ ’ਤੇ ਮਨਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਵੱਡੇ ਪੱਧਰ ’ਤੇ ਸੰਗਤਾਂ ਸੇਵਾ ’ਚ ਜੁੱਟੀਆਂ ਹੋਈਆਂ ਹਨ। ਇਸੇ ਤਹਿਤ ਗੁਰਦੁਆਰਾ ਕੰਦ ਸਾਹਿਬ ਵਿਖੇ ਜੋੜਾ ਘਰ ਦੀ ਸੇਵਾ ਨਿਭਾਅ ਰਹੀ ਜੋੜਾ ਘਰ ਸੇਵਾ ਸੋਸਾਇਟੀ ਵੱਲੋਂ ਪਿਛਲੇ 13 ਸਾਲ ਤੋਂ ਵਿਆਹ ਪੁਰਬ ਮੌਕੇ ਪ੍ਰਸ਼ਾਦ ਰੂਪੀ ਭਾਜੀ ਕੱਢੀ ਜਾਂਦੀ ਹੈ। 4 ਕੁਇੰਟਲ ਤੋਂ ਸ਼ੁਰੂ ਹੋਈ ਭਾਜੀ ਸੰਗਤਾਂ ਦੇ ਸਹਿਯੋਗ ਦੇ ਨਾਲ ਇਸ ਵਾਰ 13 ਟਨ ਭਾਜੀ ਕੱਢੀ ਜਾ ਰਹੀ ਹੈ, ਜਿਸ ਵਿੱਚ ਮਿੱਠੇ ਸ਼ੱਕਰ ਭਾਰੇ ਲੂਣ ਵਾਲੀਆਂ ਸੇਵੀਆਂ ਮੱਠੀਆਂ ਤੇ ਹੋਰ ਕਈ ਪ੍ਰਕਾਰ ਦੇ ਮਿਸਟਾਂਗ ਪ੍ਰਸ਼ਾਦ ਬਣਾਇਆ ਜਾ ਰਿਹਾ ਹੈ। ਭਾਈ ਸਤਨਾਮ ਸਿੰਘ ਸਮਰੱਥ ਨੇ ਦੱਸਿਆ ਕਿ ਵਿਆਹ ਪੁਰਬ ਤੋਂ ਅਗਲੇ ਦਿਨ ਇਹ ਪ੍ਰਸ਼ਾਦ ਸੰਗਤਾਂ ਚ ਵੰਡਿਆ ਜਾਂਦਾ ਹੈ ਅਤੇ ਸੰਗਤਾਂ ਦੀ ਮੰਗ ਤੇ ਦੂਰ ਦੁਰਾਡੇ ਵੀ ਸੰਗਤਾਂ ਨੂੰ ਇਹ ਪ੍ਰਸ਼ਾਦ ਭੇਜਿਆ ਜਾਂਦਾ ਹੈ।