ਪੰਜਾਬ ਪਟਿਆਲਾ ’ਚ ਨਾਬਾਲਿਗ ਲੜਕੀ ਨੇ ਨਹਿਰ ’ਚ ਮਾਰੀ ਛਾਲ; ਸਰਦਾਰ ਨੇ ਪੱਗ ਉਤਾਰ ਕੇ ਕੁੜੀ ਨੂੰ ਕੱਢਿਆ ਬਾਹਰ; ਪਿਉ ਦਾ ਮੋਟਰ ਸਾਇਕਲ ਲੈ ਕੇ ਨਹਿਰ ਤੇ ਪਹੁੰਚੀ ਸੀ ਕੁੜੀ By admin - August 24, 2025 0 3 Facebook Twitter Pinterest WhatsApp ਪਟਿਆਲਾ ਦੇ ਥਾਣਾ ਪਸਿਆਣਾ ਨੇੜੇ ਅੱਜ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਇੱਥੇ ਇਕ 17 ਸਾਲਾ ਲੜਕੀ ਨੇ ਭਾਖੜਾ ਨਹਿਰ ਵਿਚ ਛਾਲ ਮਾਰ ਦਿੱਤੀ। ਇਸੇ ਦੌਰਾਨ ਮੌਕੇ ਤੇ ਮੌਜੂਦ ਲੋਕਾਂ ਨੇ ਗੋਤਾਖੋਰਾ ਦੀ ਮਦਦ ਨਾਲ ਲੜਕੀ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਐ। ਮੌਕੇ ਤੇ ਮੌਜੂਦ ਲੋਕਾਂ ਦੇ ਦੱਸਣ ਮੁਤਾਬਕ ਲੜਕੀ ਨਹਿਰ ਵਿਚ ਰੁੜਦੀ ਜਾ ਰਹੀ ਸੀ, ਜਿਸ ਦੀ ਆਵਾਜ ਸੁਣ ਕੇ ਕੋਲ ਖੇਤਾਂ ਵਿਚ ਕੰਮ ਕਰ ਰਹੇ ਸਰਦਾਰ ਨੇ ਆਪਣੀ ਪੱਗ ਲਾਹ ਕੇ ਗੋਤਾਖੋਰਾ ਵੱਲ ਸੁੱਟੀ, ਜਿਸ ਦੀ ਮਦਦ ਨਾਲ ਲੜਕੀ ਨੂੰ ਬਾਹਰ ਕੱਢਿਆ ਜਾ ਸਕਿਆ। ਜਾਣਕਾਰੀ ਅਨੁਸਾਰ ਪਿੰਡ ਬਰਸਟ ਨਾਲ ਸਬੰਧਤ 17 ਸਾਲਾ ਲੜਕੀ ਆਪਣੀ ਮਾਂ ਨਾਲ ਲੜ ਕੇ ਪਿਤਾ ਦਾ ਮੋਟਰ ਸਾਈਕਲ ਲੈ ਕੇ ਨਹਿਰ ਕੰਢੇ ਪਹੁੰਚੇ ਸੀ ਜਿੱਥੇ ਉਸ ਨੇ ਨਹਿਰ ਵਿਚ ਛਾਲ ਮਾਰ ਦਿੱਤੀ। ਮੌਕੇ ਤੇ ਪਹੁੰਚੇ ਲੜਕੀ ਦੇ ਪਿਤਾ ਸੈਟੀ ਸਿੰਘ ਦੇ ਦੱਸਣ ਮੁਤਾਬਕ ਉਹ ਰਾਜ ਮਿਸਤਰੀ ਵਜੋਂ ਕੰਮ ਕਰਦਾ ਐ ਅਤੇ ਉਸ ਦੀ 17 ਸਾਲਾ ਲੜਕੀ ਦਿਲਪ੍ਰੀਤ ਕੌਰ ਆਪਣੀ ਮਾਂ ਨਾਲ ਮਾਮੂਲੀ ਕਹਾ-ਸੁਣੀ ਤੋਂ ਬਾਅਦ ਮੋਟਰ ਸਾਈਕਲ ਲੈ ਕੇ ਨਹਿਰ ਤੇ ਆਈ ਸੀ। ਉਨ੍ਹਾਂ ਲੜਕੀ ਦੀ ਜਾਨ ਬਚਾਉਣ ਲਈ ਪੱਗ ਲਾਹ ਕੇ ਦੇਣ ਵਾਲੇ ਸਰਦਾਰ ਤੇ ਗੋਤਾਖੋਰਾ ਦਾ ਧੰਨਵਾਦ ਕੀਤਾ ਐ।