ਪੰਜਾਬ ਡੇਰਾਬੱਸੀ ’ਚ ਨਿੱਜੀ ਬੱਸ ਚਾਲਕਾਂ ਦੀ ਵੱਡੀ ਲਾਪ੍ਰਵਾਹੀ ਆਈ ਸਾਹਮਣੇ; ਬੱਸ ਦੇ ਪਿੱਛੇ ਲਟਕ ਕੇ ਸਫਰ ਕਰਦੇ ਵਿਦਿਆਰਥੀਆਂ ਦੀ ਵੀਡੀਓ ਵਾਇਰਲ; ਪੁਲਿਸ ਨੇ ਕੱਟਿਆ ਚੱਲਾਨ, ਲੋਕਾਂ ਨੇ ਸਖਤ ਕਾਨੂੰਨੀ ਕਾਰਵਾਈ ਦੀ ਮੰਗ By admin - August 24, 2025 0 4 Facebook Twitter Pinterest WhatsApp ਮੋਹਾਲੀ ਅਧੀਨ ਆਉਂਦੇ ਲਾਲੜੂ–ਡੇਰਾਬੱਸੀ ਖੇਤਰ ਦੀ ਵੀਡੀਓ ਸ਼ੋਸ਼ਲ ਮੀਡੀਆ ਤੇਜ਼ੀ ਨਾਲ ਵਾਇਰਲ ਹੋ ਰਹੀ ਐ, ਜਿਸ ਵਿਚ ਦੋ ਸਕੂਲੀ ਵਿਦਿਆਰਥੀ ਬੱਸ ਦੇ ਪਿੱਛੇ ਲਟਕ ਕੇ ਸਫਰ ਕਰਦੇ ਦਿਖਾਈ ਦੇ ਰਹੇ ਨੇ। ਉਧਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਰਕਤ ਵਿਚ ਆਈ ਸਥਾਨਕ ਪੁਲਿਸ ਨੇ ਬੱਸ ਨੂੰ ਟਰੇਸ ਕਰ ਕੇ ਚੱਲਾਨ ਕੱਟ ਦਿੱਤਾ ਐ। ਉਧਰ ਘਟਨਾ ਤੋਂ ਬਾਅਦ ਵਿਦਿਆਰਥੀਆਂ ਦੇ ਮਾਪਿਆਂ ਅੰਦਰ ਗੁੱਸਾ ਪਾਇਆ ਜਾ ਰਿਹਾ ਐ। ਮਾਪਿਆਂ ਨੇ ਪ੍ਰਸ਼ਾਸਨ ਤੋਂ ਅਜਿਹੇ ਬੱਸ ਚਾਲਕਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਐ ਤਾਂ ਜੋ ਅੱਗੇ ਤੋਂ ਕੋਈ ਅਜਿਹੀ ਹਰਕਤ ਕਰਨ ਦੀ ਹਿੰਮਤ ਨਾ ਕਰੇ। ਖਬਰਾਂ ਮੁਤਾਬਕ ਪੈਸੇ ਕਮਾਉਣ ਦੀ ਹੋੜ ਵਿੱਚ ਇਹ ਬਸਾਂ ਹੱਦ ਤੋਂ ਵੱਧ ਸਵਾਰੀਆਂ ਨਾਲ ਓਵਰਲੋਡ ਹੋ ਰਹੀਆਂ ਹਨ, ਜਿਸ ਕਰਕੇ ਬਸ ਦੇ ਅੰਦਰ ਬੈਠਣ ਲਈ ਜਗ੍ਹਾ ਨਾ ਮਿਲਣ ‘ਤੇ ਵਿਦਿਆਰਥੀ ਦਰਵਾਜ਼ਿਆਂ ਤੇ ਲਟਕ ਕੇ ਸਫ਼ਰ ਕਰਨ ‘ਤੇ ਮਜਬੂਰ ਹਨ। ਜਾਣਕਾਰੀ ਮੁਤਾਬਕ ਵੀਡੀਓ ਵਿਚ ਦਿਖਾਈ ਦਿੰਦੀ ਨਿੱਜੀ ਕੰਪਨੀ ਦੀ ਮਿੰਨੀ ਬਸ ਜਦੋਂ ਡੇਰਾਬੱਸੀ ਤੋਂ ਲਾਲੜੂ ਵੱਲ ਜਾ ਰਹੀ ਸੀ ਤਾਂ ਉਸ ਦੇ ਪਿੱਛੇ ਦੋ ਸਕੂਲੀ ਵਿਦਿਆਰਥੀ ਲਟਕ ਕੇ ਸਫ਼ਰ ਕਰ ਰਹੇ ਸਨ। ਤਸਵੀਰਾਂ ਇੰਨੀਆਂ ਪ੍ਰੇਸ਼ਾਨ ਕਰਨ ਵਾਲੀਆਂ ਹਨ ਕਿ ਥੋੜ੍ਹੀ ਜਿਹੀ ਵੀ ਗਲਤੀ ਵੀ ਵਿਦਿਆਰਥੀਆਂ ਲਈ ਜਾਨਲੇਵਾ ਹੋ ਸਕਦੀ ਸੀ। ਕਿਸੇ ਨੇ ਇਸ ਦੀ ਵੀਡੀਓ ਬਣਾ ਕੇ ਸ਼ੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ, ਜਿਸ ਤੋਂ ਬਾਅਦ ਹਰਕਤ ਵਿਚ ਆਈ ਪੁਲਿਸ ਨੇ ਬੱਸ ਚਾਲਕਾਂ ਦਾ ਚੱਲਾਨ ਤਾਂ ਕਰ ਦਿੱਤਾ ਐ ਪਰ ਲੋਕਾਂ ਦਾ ਕਹਿਣਾ ਐ ਕਿ ਇਹ ਵਰਤਾਰਾ ਕੇਵਲ ਚੱਲਾਨ ਕੱਟਣ ਨਾਲ ਹੀ ਬੰਦ ਨਹੀਂ ਹੋਣਾ ਅਤੇ ਅਜਿਹੇ ਬੱਸ ਚਾਲਕਾਂ ਖਿਲਾਫ ਕਾਨੂੰਨੀ ਕਾਰਵਾਈ ਵੀ ਹੋਣੀ ਚਾਹੀਦੀ ਐ। ਉਧਰ ਇਲਾਕੇ ਦੇ ਲੋਕਾਂ ਨੇ ਵੀ ਮੀਡੀਆ ਸਾਹਮਣੇ ਆ ਕੇ ਬੱਸ ਚਾਲਕਾਂ ਦੀ ਮਨਮਾਨੀ ਦੇ ਕਿੱਸੇ ਸਾਂਝੇ ਕੀਤੇ ਨੇ। ਲੋਕਾਂ ਦਾ ਕਹਿਣਾ ਐ ਕਿ ਇੱਥੇ ਬੱਸ ਚਾਲਕਾਂ ਦੀ ਮਨਮਾਨੀ ਕਾਫ਼ੀ ਅਰਸੇ ਤੋਂ ਜਾਰੀ ਐ ਅਤੇ ਵਾਇਰਲ ਵੀਡੀਓ ਇਸ ਦੀ ਕੇਵਲ ਉਦਾਹਰਨ ਮਾਤਰ ਹੀ ਐ। ਅਕਸਰ ਬਿਨਾ ਕਿਸੇ ਸੁਰੱਖਿਆ ਪ੍ਰਬੰਧ ਦੇ ਵਿਦਿਆਰਥੀਆਂ ਨੂੰ ਬੱਸਾਂ ਦੀਆਂ ਛੱਤਾਂ ਤੇ ਵੀ ਚੜ੍ਹਾ ਦਿੱਤਾ ਜਾਂਦਾ ਹੈ, ਜਿਸ ਕਾਰਨ ਉਹਨਾਂ ਦੀ ਜ਼ਿੰਦਗੀ ਹਰ ਵੇਲੇ ਖਤਰੇ ਵਿੱਚ ਰਹਿੰਦੀ ਹੈ। ਲੋਕਾਂ ਨੇ ਪ੍ਰਸ਼ਾਸਨ ਅਤੇ ਟ੍ਰੈਫਿਕ ਵਿਭਾਗ ਤੋਂ ਅਜਿਹੀਆਂ ਘਟਨਾਵਾਂ ਰੋਕਣ ਲਈ ਪੱਕੇ ਪ੍ਰਬੰਧ ਕਰਨ ਦੀ ਮੰਗ ਕੀਤੀ ਐ।