ਨਾਭਾ ਦੇ ਪਿੰਡ ਕਾਲਸਨਾ ਦੇ ਸਰਪੰਚ ਵੱਲੋਂ ਐਵਾਰਡ ਵਾਪਸ ਕਰਨ ਦਾ ਐਲਾਨ; ਸਰਪੰਚ ਗੁਰਧਿਆਨ ਸਿੰਘ ਬੋਲੇ, ਕੰਕਾਰਾਂ ਦੀ ਕੀਮਤ ’ਤੇ ਨਹੀਂ ਚਾਹੀਦੇ ਐਵਾਰਡ

0
3

ਨਾਭਾ ਬਲਾਕ ਦੇ ਪਿੰਡ ਕਾਲਸਨਾ ਦੇ ਸਰਪੰਚ ਗੁਰਧਿਆਨ ਸਿੰਘ ਨੇ ਭਾਰਤ ਸਰਕਾਰ ਤੋਂ ਮਿਲਿਆ ਐਵਾਰਡ ਵਾਪਸ ਕਰਨ ਦਾ ਫੈਸਲਾ ਕੀਤਾ ਐ। ਇਸ ਸਬੰਧੀ ਪਿੰਡ ਦੀ ਪੰਚਾਇਤ ਨੇ ਇਜਲਾਸ ਬੁਲਾ ਕੇ ਮਤਾ ਪਾਸ ਕੀਤਾ ਗਿਆ ਐ।  ਸਰਪੰਚ ਦਾ ਕਹਿਣਾ ਐ ਕਿ ਜਦੋਂ ਸਾਡੀ ਕੰਕਾਰਾਂ ਦੀ ਕਦਰ ਨਹੀਂ, ਅਜਿਹੇ ਐਵਾਰਡ ਅਸੀਂ ਕੀ ਕਰਨੇ ਹਨ।
ਦੱਸਣਯੋਗ ਐ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਦਿੱਲੀ ਦੇ ਲਾਲ ਕਿਲੇ ਵਿਖੇ 15 ਅਗਸਤ ਨੂੰ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨੀ ਸੀ ਇਸ ਤੋਂ ਪਹਿਲਾਂ ਪਿੰਡ ਕਾਲਸਨਾ ਦੇ ਸਰਪੰਚ ਗੁਰਧਿਆਨ ਸਿੰਘ ਨੂੰ ਸਪੈਸ਼ਲ ਇਨਵੀਟੇਸ਼ਨ ਦੇ ਕੇ ਪ੍ਰੋਗਰਾਮ ਵਿੱਚ ਬੁਲਾਇਆ ਗਿਆ ਸੀ। ਪਰ ਸਰਪੰਚ ਗੁਰਧਿਆਨ ਸਿੰਘ ਨੂੰ  ਪ੍ਰੋਗਰਾਮ ਲਾਲ ਕਿਲੇ ਵਿੱਚ ਅੰਦਰ ਇਸ ਕਰਕੇ ਨਹੀਂ ਜਾਣ ਦਿੱਤਾ ਕਿਉਂਕਿ ਸਰਪੰਚ ਦੇ ਸ੍ਰੀ ਸਾਹਿਬ ਪਹਿਨੀ ਹੋਈ ਸੀ, ਅਤੇ ਜੋ ਸਰਪੰਚ ਸਾਹਿਬ ਨੂੰ ਭਾਰਤ ਸਰਕਾਰ ਵਲੋ ਸਵੱਛਤਾ ਅਭਿਆਨ ਦੇ ਤਹਿਤ ਜੋ ਸਨਮਾਨ ਮਿਲਿਆ ਸੀ, ਹੁਣ ਪਿੰਡ ਵੱਲੋਂ ਗ੍ਰਾਮ ਸਭਾ ਦਾ ਇਜਲਾਸ ਬੁਲਾ ਕੇ ਐਵਾਰਡ ਵਾਪਸ ਕਰਨ ਦਾ ਫੈਸਲਾ ਕਰ ਲਿਆ ਐ।
ਉਹਨਾਂ ਕਿਹਾ ਕਿ ਕੇਂਦਰ ਸਰਕਾਰ ਕੰਕਾਰਾਂ ਦੀ ਕਦਰ ਨਹੀਂ ਕਰਦੀ ਤਾਂ ਅਸੀਂ ਇਹੋ ਅਜੇਹੇ ਐਵਾਰਡ ਕੀ ਕਰਨੇ ਹਨ। ਇਸ ਮੌਕੇ ਤੇ ਆਲੇ ਦੁਆਲੇ ਦੀਆਂ ਕਰੀਬ ਅੱਠ ਪੰਚਾਇਤਾਂ ਵੱਲੋਂ ਮਤੇ ਤੇ ਦਸਤਕ ਕੀਤੇ ਗਏ। ਇਸ ਪ੍ਰੋਗਰਾਮ ਵਿੱਚ ਅਮਿਤੋਜ ਮਾਨ ਅਤੇ ਸੀਨੀਅਰ ਪੱਤਰਕਾਰ ਹਮੀਰ ਲੁਬਾਣਾ ਨੇ ਕਿਹਾ ਕਿ ਜੋ ਕੇਂਦਰ ਸਰਕਾਰ ਵੱਲੋਂ ਸਰਪੰਚ ਨੂੰ ਬੁਲਾ ਕੇ ਉਸ ਦੇ ਨਾਲ ਮਾੜਾ ਵਤੀਰਾ ਕੀਤਾ ਗਿਆ ਹੈ ਉਹ ਬਹੁਤ ਹੀ ਨਿੰਦਣ ਯੋਗ ਹੈ ਗੱਲ ਹੈ। ਪਰ ਅਸੀਂ ਸਰਪੰਚ ਨੂੰ ਸ਼ਾਬਾਸ਼ ਦਿੰਦੇ ਹਾਂ ਜਿਨਾਂ ਨੇ ਇਹ ਐਡਾ ਵੱਡਾ ਫੈਸਲਾ ਲਿਆ ਹੈ ਅਤੇ ਸਨਮਾਨ ਵਾਪਸ ਕਰਨ ਦਾ ਮਤਾ ਪਾਇਆ ਹੈ।
ਇਸ ਮੌਕੇ ਤੇ ਅਮਿਤੋਜ ਸਿੰਘ ਮਾਨ ਅਤੇ ਅਤੇ ਸੀਨੀਅਰ ਪੱਤਰਕਾਰ ਹਮੀਰ ਲੁਬਾਣਾ ਨੇ ਕਿਹਾ ਕਿ ਜੋ ਕੇਂਦਰ ਸਰਕਾਰ ਵੱਲੋਂ ਸਰਪੰਚ ਨੂੰ ਬੁਲਾ ਕੇ ਉਸ ਦੇ ਨਾਲ ਮਾੜਾ ਵਤੀਰਾ ਕੀਤਾ ਗਿਆ ਹੈ ਉਹ ਬਹੁਤ ਹੀ ਨਿੰਦਣ ਯੋਗ ਹੈ ਗੱਲ ਹੈ। ਪਰ ਅਸੀਂ ਸਰਪੰਚ ਨੂੰ ਸ਼ਾਬਾਸ਼ ਦਿੰਦੇ ਹਾਂ ਜਿਨਾਂ ਨੇ ਇਹ ਐਡਾ ਵੱਡਾ ਫੈਸਲਾ ਲਿਆ ਹੈ ਅਤੇ ਸਨਮਾਨ ਵਾਪਸ ਕਰਨ ਦਾ ਮਤਾ ਪਾਇਆ ਹੈ।
ਇਸ ਮੌਕੇ ਤੇ ਪਿੰਡ ਮੱਲੇਵਾਲ ਦੇ ਸਰਪੰਚ ਗੁਰਬਚਨ ਸਿੰਘ ਬਿੱਲੂ ਅਤੇ ਪਿੰਡ ਦੇ ਸਾਬਕਾ ਸਰਪੰਚ ਹਰਮੇਲ ਸਿੰਘ ਨੇ ਕਿਹਾ ਕਿ ਜੋ ਅਸੀਂ ਅੱਜ ਪਿੰਡ ਦਾ ਅਜਲਾਸ ਬੁਲਾ ਕੇ ਫੈਸਲਾ ਲਿਆ ਹੈ ਇਹ ਬਿਲਕੁਲ ਠੀਕ ਹੈ ਕਿਉਂਕਿ ਅਸੀਂ ਕੇਂਦਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਜੇਕਰ ਤੁਸੀਂ ਸਾਡੇ ਸਿੱਖਾਂ ਦੀ ਕਦਰ ਨਹੀਂ ਕਰਦੇ ਅਸੀਂ ਐਵਾਰਡ ਇਹ ਕੀ ਕਰਨੇ ਹਨ ਅਸੀਂ ਇਹ ਐਵਾਰਡ ਅੱਜ ਅਸੀਂ ਵਾਪਸ ਕਰ ਰਹੇ ਹਾਂ।

LEAVE A REPLY

Please enter your comment!
Please enter your name here