ਪੰਜਾਬ ਜਸਵਿੰਦਰ ਭੱਲਾ ਦੀਆਂ ਅਸਥੀਆਂ ਗੁਰਦੁਆਰਾ ਕਟਾਣਾ ਸਾਹਿਬ ਵਿਖੇ ਜਲ ਪ੍ਰਵਾਹ By admin - August 24, 2025 0 3 Facebook Twitter Pinterest WhatsApp ਹਾਸਰਸ ਕਲਾਕਾਰ ਜਸਵਿੰਦਰ ਭੱਲਾ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਦੀਆਂ ਅਸਥੀਆਂ ਅੱਜ ਦੋਰਾਹਾ ਲਾਗਲੇ ਇਤਿਹਾਸਿਕ ਗੁਰਦੁਆਰਾ ਸ੍ਰੀ ਦੇਗ ਸਰ ਕਟਾਣਾ ਸਾਹਿਬ ਵਿਖੇ ਜਲ ਪ੍ਰਵਾਹ ਕੀਤੀਆਂ ਗਈਆਂ। ਜਸਵਿੰਦਰ ਭੱਲਾ ਦੇ ਸਪੁੱਤਰ ਪੁਖਰਾਜ ਭੱਲਾ, ਪਤਨੀ ਪਰਮਦੀਪ ਭੱਲਾ ਤੇ ਧੀ ਅਰਸ਼ਦੀਪ ਭੱਲਾ ਅਤੇ ਸਾਥੀ ਕਲਾਕਾਰ ਬਾਲ ਮੁਕੰਦ ਸ਼ਰਮਾ ਤੋਂ ਇਲਾਵਾ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਅਸਥੀਆਂ ਲੈ ਕੇ ਗੁਰਦੁਆਰਾ ਦੇਗ ਸਰ ਪਠਾਣਾ ਸਾਹਿਬ ਪੁੱਜੇ ਜਿੱਥੇ ਉਨ੍ਹਾਂ ਨੇ ਅਸਥੀਆਂ ਜਲ ਪ੍ਰਵਾਹ ਕਰਨ ਤੋਂ ਬਾਅਦ ਅਰਦਾਸ ਕਰਵਾਈ।