ਪੰਜਾਬ ਪੰਜਾਬੀ ਡਰਾਈਵਰ ਦੇ ਹੱਕ ’ਚ ਬੋਲੇ ਡਾ. ਸਵੈਮਾਨ ਸਿੰਘ; ਲੋਕਾਂ ਨੂੰ ਬੇਵਜ੍ਹਾ ਚਰਚਾਵਾਂ ਤੋਂ ਬਚਣ ਦੀ ਦਿੱਤੀ ਸਲਾਹ; ਪੀੜਤ ਪਰਿਵਾਰ ਨੂੰ ਹਰ ਤਰ੍ਹਾਂ ਦੀ ਮਦਦ ਦਾ ਦਿੱਤਾ ਭਰੋਸਾ By admin - August 24, 2025 0 3 Facebook Twitter Pinterest WhatsApp ਅਮਰੀਕਾ ਵਿਚ ਪੰਜਾਬੀ ਡਰਾਈਵਰ ਹਰਜਿੰਦਰ ਸਿੰਘ ਹੱਥੋਂ ਵਾਪਰੇ ਸੜਕ ਹਾਦਸੇ ਤੋਂ ਬਾਅਦ ਸ਼ੋਸ਼ਲ ਮੀਡੀਆ ਤੇ ਚਰਚਾਵਾਂ ਦਾ ਬਾਜਾਰ ਗਰਮ ਐ। ਇਨ੍ਹਾਂ ਚਰਚਾਵਾਂ ਵਿਚ ਕੁੱਝ ਲੋਕ ਹਰਜਿੰਦਰ ਸਿੰਘ ਦੇ ਹੱਕ ਵਿਚ ਅਤੇ ਕੁੱਝ ਵਿਰੋਧ ਵਿਚ ਆਪਣੀ ਰਾਇ ਰੱਖ ਰਹੇ ਨੇ। ਇਸੇ ਦੌਰਾਨ ਅਮਰੀਕਾ ਵਿਚ ਰਹਿ ਰਹੇ ਪੰਜਾਬੀ ਡਾ. ਸਵੈਮਾਨ ਸਿੰਘ ਨੇ ਹਰਜਿੰਦਰ ਸਿੰਘ ਦੇ ਹੱਕ ਹਾਅ ਦਾ ਨਾਅਰਾ ਮਾਰਿਆ ਐ। ਉਨ੍ਹਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਗਲਤੀ ਸਭ ਕੋਲੋਂ ਹੋ ਜਾਂਦੀ ਐ ਪਰ ਇਸ ਗਲਤੀ ਬਦਲੇ ਕਿਸੇ ਨੂੰ ਹੱਦੋਂ ਵੱਧ ਨਫਰਤ ਕਰਨਾ ਗਲਤ ਐ। ਉਨ੍ਹਾਂ ਨੇ ਪੰਜਾਬੀ ਭਾਈਚਾਰੇ ਨੂੰ ਇਸ ਬਾਰੇ ਚੱਲ ਰਹੀਆਂ ਚਰਚਾਵਾਂ ਵਿਚ ਭੜਕਾਊ ਬਿਆਨਬਾਜ਼ੀ ਤੋਂ ਗੁਰੇਜ ਕਰਨ ਦੀ ਸਲਾਹ ਦਿੱਤੀ ਐ। ਉਨ੍ਹਾਂ ਕਿਹਾ ਕਿ ਉਹ ਇਸ ਔਖੀ ਘੜੀ ਪਰਿਵਾਰ ਦੇ ਨਾਲ ਹਨ ਅਤੇ ਪਰਿਵਾਰ ਜੋ ਵੀ ਹੁਕਮ ਕਰੇਗਾ, ਉਸ ਮੁਤਾਬਕ ਮਦਦ ਕੀਤੀ ਜਾਵੇਗੀ।