ਜਲਾਲਾਬਾਦ ਦੇ ਸਿਵਲ ਹਸਪਤਾਲ ਦੇ ਬਾਹਰ ਵੱਡਾ ਹੰਗਾਮਾ; ਝਗੜੇ ਦੇ ਮੁਲਜ਼ਮ ਦਾ ਮੈਡੀਕਲ ਕਰਵਾਉਣ ਆਈ ਸੀ ਪੁਲਿਸ; ਮਹਿਲਾ ਚੇਅਰਪਰਸਨ ਨੇ ਪੁਲਿਸ ’ਤੇ ਲਾਏ ਧੱਕੇ ਦੇ ਇਲਜ਼ਾਮ

0
6

ਸਿਵਲ ਹਸਪਤਾਲ ਜਲਾਲਾਬਾਦ ਦੇ ਸਿਵਲ ਹਸਪਤਾਲ ਦੇ ਬਾਹਰ ਅੱਜ ਉਸ ਵੇਲੇ ਵੱਡੇ ਹੰਗਾਮਾ ਹੋ ਗਿਆ ਜਦੋਂ ਇੱਥੇ ਜ਼ਮੀਨੀ ਝਗੜੇ ਦੇ ਮਾਮਲੇ ਵਿਚ ਮੁਲਜਮ ਨੂੰ ਪੁਲਿਸ ਮੈਡੀਕਲ ਲਈ ਲੈ ਕੇ ਆਈ। ਇਸੇ ਦੌਰਾਨ ਮਾਰਕੀਟ ਕਮੇਟੀ ਗੁਰੂਹਰਸਹਾਏ ਦੇ ਮਹਿਲਾ ਚੇਅਰਪਰਸਨ ਸ਼ੁਸੀਲ ਕੌਰ ਬੱਟੀ ਨੇ ਪੁਲਿਸ ’ਤੇ ਧੱਕੇ ਦੇ ਇਲਜਾਮ ਲਾਏ। ਚੇਅਰਪਰਸਨ ਦਾ ਕਹਿਣਾ ਸੀ ਕਿ ਪੁਲਿਸ ਨੇ ਭਰਾਵਾਂ ਵਿਚਾਲੇ ਚੱਲ ਰਹੇ ਜ਼ਮੀਨੀ ਝਗੜੇ ਦੇ ਮਾਮਲੇ ਵਿਚ ਪੈਸੇ ਲੈ ਕੇ ਇਕ ਧਿਰ ’ਤੇ 26 ਦਾ ਪਰਚਾ ਦਰਜ ਕੀਤਾ ਐ, ਜਿਸ ਸਬੰਧੀ ਉਹ ਜਾਣਕਾਰੀ ਲੈਣਾ ਚਾਹੁੰਦੇ ਸੀ ਪਰ ਪੁਲਿਸ ਨੇ ਉਨ੍ਹਾਂ ਨਾਲ ਧੱਕਾ ਕੀਤਾ ਐ।
ਉਧਰ ਥਾਣਾ ਅਮੀਰ ਖਾਸ ਦੀ ਮਹਿਲਾ ਐਸਐਚਓ ਗੁਰਮੇਲ ਕੌਰ ਨੇ ਦੋਸ਼ ਨਕਾਰਦਿਆਂ ਕਿਹਾ ਕਿ ਚੇਅਰਪਰਸਨ ਨੇ ਉਨ੍ਹਾਂ ਦੇ ਕੰਮ ਵਿਚ ਵਿਘਣ ਪਾਉਣ ਦੀ ਕੋਸ਼ਿਸ਼ ਕੀਤੀ ਐ।ਇਸੇ ਦੌਰਾਨ ਚੇਅਰਪਰਸਨ ਸ਼ੁਸ਼ੀਲ ਕੌਰ ਨੇ ਉਚ ਅਧਿਕਾਰੀਆਂ ਤੋਂ ਐਸਐਚਓ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਐ ਤੇ ਮੰਗ ਨਾ ਮੰਨਣ ਤੇ ਸੰਘਰਸ਼ ਦੀ ਚਿਤਾਵਨੀ ਦਿੱਤੀ ਐ।
ਦੱਸਣਯੋਗ ਐ ਕਿ ਥਾਣਾ ਅਮੀਰ ਖਾਸ ਦੀ ਪੁਲਸ ਪਿੰਡ ਥਾਰਾ ਸਿੰਘ ਵਾਲਾ ਦੇ 4 ਵਿਅਕਤੀਆਂ ਵਿਰੁੱਧ ਦਰਜ ਹੋਏ ਮਾਮਲੇ ਦੇ ਦੋਸ਼ੀ ਦੀ ਮੈਡੀਕਲ ਰਿਪੋਰਟ ਦਰਜ ਕਰਵਾਉਣ ਦੇ ਲਈ ਸਰਕਾਰੀ ਹਸਪਤਾਲ ਪੁਲਸ ਪਾਰਟੀ ਮੈਡੀਕਲ ਕਰਵਾਉਣ ਦੇ ਲਈ ਆਈ ਹੋਈ ਸੀ ਤਾਂ ਜਦੋਂ ਪੁਲਸ ਪਾਰਟੀ ਦੋਸ਼ੀ ਦਾ ਮੈਡੀਕਲ ਕਰਵਾ ਕੇ ਵਾਪਸ ਦੋਸ਼ੀ ਅਦਾਲਤ ਪੇਸ਼ ਕਰਨ ਲਈ ਜਾਣ ਲੱਗੀ ਤਾਂ ਇਥੇ ਹੀ ਹਲਕਾ ਗੁਰੂਹਰਸਹਾਏ ਮਾਰਕੀਟ ਕਮੇਟੀ ਦੇ ਚੇਅਰਪਸਨ ਮੈਂਡਮ ਸ਼ੁਸੀਲ ਕੌਰ ਬੱਟੀ ਆਪਣੇ ਸਰਮਰਥਾਂ ਨਾਲ ਸਰਕਾਰੀ ਹਸਪਤਾਲ ਜਲਾਲਾਬਾਦ ਪੁੱਜੀ ਤਾਂ ਉਨ੍ਹਾਂ ਦੇ ਵੱਲੋਂ ਪੁਲਸ ਦੀ ਗੱਡੀ ਦਾ ਘਿਰਾਓੁ ਕੀਤਾ ਗਿਆ ਤਾਂ ਦੇਖਦੇ ਹੀ ਦੇਖਦੇ ਮਾਹੌਲ ਪੂਰਾ ਗਰਮਾ ਗਿਆ।
ਇਸੇ ਦੌਰਾਨ ਥਾਣਾ ਅਮੀਰ ਖਾਸ ਦੀ ਮਹਿਲਾ ਐਸ.ਐਚ.ੳ ਗੁਰਮੇਲ ਕੌਰ ਅਤੇ ਚੇਅਰਪਸਨ ਆਪਸ ’ਚ ਗੁੱਥਮ ਗੁੱਥੀ ਹੋ ਗਈਆਂ। ਮੌਕੇ ’ਤੇ ਮੌਜੂਦ ਪੁਲਿਸ ਮੁਲਾਜ਼ਮਾਂ ਵੱਲੋਂ ਸਰਕਾਰੀ ਗੱਡੀ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਭੀੜ ਨੇ ਰੋਕਣ ਦੀ ਕੋਸ਼ਿਸ਼ ਕੀਤੀ।  ਇਸੇ ਦੌਰਾਨ ਦੋਵੇਂ ਧਿਰਾਂ ਵਿਚਾਲੇ ਹੋਏ ਧੱਕੇਮੁੱਕੀ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਨੇ। ਫਿਲਹਾਲ ਮਹਿਲਾ ਚੇਅਰਪਰਸਨ ਨੇ ਸਥਾਨਕ ਪੁਲਿਸ ਦੇ ਗੰਭੀਰ ਇਲਜਾਮ ਲਾਉਂਦਿਆਂ ਮਹਿਲਾ ਐਸਐਚਓ ਨੂੰ ਸਸਪੈਂਡ ਕਰਨ ਦੀ ਮੰਗ ਕੀਤੀ ਐ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਨਾ ਕੀਤੀ ਤਾਂ ਉਹ ਲੋਕਾਂ ਨੂੰ ਨਾਲ ਲੈ ਕੇ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।

LEAVE A REPLY

Please enter your comment!
Please enter your name here