ਬਰਨਾਲਾ ਪੁਲਿਸ ਵੱਲੋਂ 5 ਕਿੱਲੋ ਅਫੀਮ ਸਮੇਤ ਦੋ ਗ੍ਰਿਫਤਾਰ; ਬਾਹਰਲੇ ਸੂਬਿਆਂ ਤੋਂ ਅਫੀਮ ਲਿਆ ਕੇ ਕਰਦੇ ਸੀ ਸਪਲਾਈ

0
4

ਬਰਨਾਲਾ ਪੁਲਿਸ ਨੇ ਦੋ ਜਣਿਆਂ ਨੂੰ ਅਫੀਮ ਸਮੇਤ ਗ੍ਰਿਫਤਾਰ ਕੀਤਾ ਐ। ਫੜੇ ਗਏ ਮੁਲਜਮਾਂ ਦੀ ਪਛਾਣ ਸੁਮਿਤ ਕੁਮਾਰ ਵਾਸੀ ਬਰਨਾਲਾ ਅਤੇ ਗਗਨਦੀਪ ਸਿੰਘ ਉਰਫ ਗਗਨ ਨਿਵਾਸੀ ਕੱਟੂ ਰੋਡ ਉਪਲੀ ਵਜੋਂ ਹੋਈ ਐ। ਪੁਲਿਸ ਨੇ ਇਨ੍ਹਾਂ ਦੇ ਕਬਜੇ ਵਿਚੋਂ 5 ਕਿੱਲੋ ਅਫੀਮ ਅਤੇ ਇਕ ਕਾਰ ਬਰਾਮਦ ਕੀਤੀ ਐ।
ਇਨ੍ਹਾਂ ਵਿਚੋਂ ਗਗਨਦੀਪ ਸਿੰਘ ਇਕ ਆਰਐਮਪੀ ਡਾਕਟਰ ਐ ਅਤੇ ਉਸ ਖਿਲਾਫ ਪਹਿਲਾਂ ਵੀ ਦੋ ਕੇਸ ਦਰਜ ਹਨ ਜਦਕਿ ਸੁਮਿਤ ਕੁਮਾਰ ਮੋਬਾਈਲਾਂ ਦਾ ਕੰਮ ਕਰਦਾ ਐ।  ਪੁਲਿਸ ਦੇ ਦੱਸਣ ਮੁਤਾਬਕ ਮੁਲਜਮ ਬਾਹਰਲੇ ਸੂਬਿਆਂ ਤੋਂ ਅਫੀਮ ਲਿਆ ਕੇ ਅੱਗੇ ਪਿੰਡਾਂ ਵਿਚ ਸਪਲਾਈ ਕਰਦੇ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਬਰਨਾਲਾ ਮੁਹੰਮਦ ਸਰਫਰਾਜ ਆਲਮ ਨੇ ਦੱਸਿਆ ਕਿ ਮੁਲਜਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਦੋ ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਅਤੇ ਅਗਲੀ ਪੁਛਗਿੱਛ ਜਾਰੀ ਐ, ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਐ।
ਦੱਸ ਦੀਏ ਕੇ ਸੁਮਿਤ ਕੁਮਾਰ ਬਰਨਾਲਾ ਦਾ ਮਸ਼ਹੂਰ ਮੋਬਾਇਲਾਂ ਦਾ ਬਿਜਨਸਮੈਨ ਹੈ, ਜਿਸ ਨੇ ਕੁਝ ਸਮੇਂ ਵਿੱਚ ਹੀ ਸ਼ਹਿਰ ਦੀ ਪੋਸ਼ ਕਲੋਨੀ ਵਿੱਚ ਸ਼ਾਨਦਾਰ ਕੋਠੀ ਸਥਾਪਿਤ ਕਰ ਲਈ ਅਤੇ ਹੋਰ ਵੀ ਕਾਫੀ ਕੁਝ ਬਣਾ ਲਿਆ। ਪੁਲਿਸ ਵੱਲੋਂ ਦੋਨਾਂ ਜਣਿਆਂ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਅਤੇ ਹੋਰ ਵੀ ਇੰਨਾ ਦੀ ਪੁੱਛ ਤਾਸ਼ ਕੀਤੀ ਜਾ ਰਹੀ ਹੈ। ਐਸਐਸਪੀ ਬਰਨਾਲਾ ਮੁਹੰਮਦ ਸਰਫਰਾਜ ਆਲਮ ਨੇ ਕਿਹਾ ਕਿ ਸੁਮਿਤ ਕੁਮਾਰ ਵੱਲੋਂ ਜੋ ਪੋਸ ਕਲੋਨੀ ਵਿੱਚ ਕੋਠੀ ਪਾਈ ਗਈ ਹੈ ਉਸ ਦੀ ਵੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਜੇਕਰ ਉਹ ਨਸ਼ੇ ਦੀ ਕਮਾਈ ਨਾ ਬਣਾਈ ਗਈ ਹੈ ਤਾਂ ਉਸ ਨੂੰ ਵੀ ਪੁਲਿਸ ਵੱਲੋਂ ਅਟੈਚ ਕੀਤਾ ਜਾਵੇਗਾ।

LEAVE A REPLY

Please enter your comment!
Please enter your name here