ਪੰਜਾਬ ਫਾਜਿਲਕਾ ਦੇ ਹੜ੍ਹ ਪੀੜਤਾਂ ਨੂੰ ਮਿਲੇ ਮੰਤਰੀ ਗੁਰਮੀਤ ਖੁੱਡੀਆਂ; ਕਿਹਾ, ਗਿਰਦਾਵਰੀ ਕਰਵਾ ਕੇ ਦਿੱਤਾ ਜਾਵੇਗਾ ਬਣਦਾ ਮੁਆਵਜ਼ਾ By admin - August 23, 2025 0 3 Facebook Twitter Pinterest WhatsApp ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅੱਜ ਫਾਜਿਲਕਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਪਹੁੰਚੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗਿਰਦਾਵਰੀ ਕਰਵਾਈ ਜਾ ਰਹੀ ਐ ਅਤੇ ਕਿਸਾਨਾਂ ਨੂੰ ਹੋਏ ਨੁਕਸਾਨ ਦਾ ਬਣਦਾ ਮੁਆਵਜਾ ਦਿੱਤਾ ਜਾਵੇਗਾ। ਹਾਈ ਬਰੀਡ ਝੋਨੇ ਬਾਰੇ ਉਨ੍ਹਾਂ ਕਿਹਾ ਕਿ ਸ਼ੈਲਰ ਮਾਲਕਾਂ ਵੱਲੋਂ ਇਸ ਦੇ ਚਾਵਲ ਟੁੱਟਣ ਦੀ ਸ਼ਿਕਾਇਤ ਕੀਤੀ ਜਾਂਦੀ ਐ, ਜਿਸ ਦੇ ਚਲਦਿਆਂ ਸਰਕਾਰ ਨੇ ਪਾਬੰਦੀ ਲਾਈ ਸੀ ਪਰ ਹੁਣ ਹਾਈ ਕੋਰਟ ਨੇ ਰੋਕ ਲਾ ਦਿੱਤੀ ਐ। ਇਸ ਬਾਰੇ ਸੈਲਰ ਮਾਲਕਾਂ ਨੂੰ ਅਦਾਲਤ ਅੱਗੇ ਆਪਣਾ ਪੱਖ ਰੱਖਣਾ ਚਾਹੀਦਾ ਐ। ਝੋਨੇ ਦੀ ਫਸਲ ਦੀ ਖਰੀਦ ਲਈ ਪ੍ਰਬੰਧ ਕੀਤੇ ਜਾ ਰਹੀ ਸੈਲਰਾ ਵਿਚ ਸਤੰਬਰ ਮਹੀਨੇ ਤੱਕ ਪੁਰੀ ਸਪੇਸ ਬਣਾ ਲਈ ਜਾਵੇਗੀ ਇਸ ਵਾਰ 1 ਲੱਖ 80 ਹਜਾਰ ਮਿਟਰਿਕ ਟਨ ਆਉਣ ਦੀ ਉਮੀਦ ਹੈ। ਬੀਜੇਪੀ ਵਰਕਰਾ ਵਲੋਂ ਕੈਂਪ ਲਗਾ ਕੇ ਲੋਕਾਂ ਨੂੰ ਬੀਜੇਪੀ ਦੀ ਗਤੀਵਿਧੀਆਂ ਦੀ ਦਿਤੀ ਜਾ ਰਹੀ ਜਾਣਕਾਰੀ ਪ੍ਰਤੀ ਉਨ੍ਹਾਂ ਕਿਹਾ ਕਿ ਪਹਿਲਾ ਹੀ ਹਰੇਕ ਥਾਂ ’ਤੇ ਮੋਦੀ ਦੇ ਵੱਡੇ ਵੱਡੇ ਪੋਸਟਰ ਲੱਗੇ ਹੋਏ ਨੇ, ਇਸ ਲਈ ਹੋਰ ਪ੍ਰਚਾਰ ਦੀ ਕੀ ਲੋੜ ਐ।